DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈਸ਼ਾ ਸਿੰਘ ਨੇ ਨਿਸ਼ਾਨੇਬਾਜ਼ੀ ’ਚ ਦੋ ਸੋਨ ਤਗ਼ਮੇ ਜਿੱਤੇ

ਵਿਸ਼ਵ ਚੈਂਪੀਅਨ ਸਮਰਾਟ ਰਾਣਾ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ

  • fb
  • twitter
  • whatsapp
  • whatsapp
Advertisement

ਓਲੰਪੀਅਨ ਈਸ਼ਾ ਸਿੰਘ ਨੇ ਪਿਛਲੇ ਸਾਲ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਅੱਜ ਇੱਥੇ ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪਿਅਨਸ਼ਿਪ (ਪਿਸਟਲ/ਰਾਈਫਲ) ਦੇ ਪਹਿਲੇ ਦਿਨ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਵਿਸ਼ਵ ਚੈਂਪੀਅਨ ਸਮਰਾਟ ਰਾਣਾ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। 21 ਸਾਲਾ ਈਸ਼ਾ ਨੇ ਫਾਈਨਲ ਵਿੱਚ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ 239.8 ਅੰਕ ਹਾਸਲ ਕੀਤੇ। ਉਸ ਨੇ ਚੀਨੀ ਤਾਇਪੇ ਦੀਆਂ ਦੋ ਨਿਸ਼ਾਨੇਬਾਜ਼ਾਂ ਚੇਂਗ ਯੇਨ ਚਿੰਗ (235.4 ਅੰਕ, ਚਾਂਦੀ ਦਾ ਤਗ਼ਮਾ) ਅਤੇ ਯੂ ਏ ਵੇਨ (217.7 ਅੰਕ, ਕਾਂਸੀ ਦਾ ਤਗ਼ਮਾ) ਤੋਂ ਇਲਾਵਾ ਹਮਵਤਨ ਸੁਰੁਚੀ ਸਿੰਘ ਦੀ ਸਖ਼ਤ ਚੁਣੌਤੀ ਪਾਰ ਕਰਦਿਆਂ ਸੀਨੀਅਰ ਏਸ਼ਿਆਈ ਚੈਂਪਿਅਨਸ਼ਿਪ ਵਿੱਚ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਮਨੂ ਭਾਕਰ ਸੱਤਵੇਂ ਸਥਾਨ ’ਤੇ ਰਹੀ।

ਸੁਰੁਚੀ (576), ਮਨੂ (575) ਅਤੇ ਈਸ਼ਾ (575) ਦੀ ਤਿਕੜੀ ਨੇ ਕੁੱਲ 1726 ਅੰਕਾਂ ਨਾਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ।

Advertisement

Advertisement
Advertisement
×