DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਕ ਚਾਰ ਦਹਾਕੇ ਬਾਅਦ ਫੁੱਟਬਾਲ ਵਿਸ਼ਵ ਕੱਪ ’ਚ ਪੁੱਜਾ

ਬੋਲੀਵੀਆ ਨੂੰ 2-1 ਨਾਲ ਹਰਾ ਕੇ ਥਾਂ ਬਣਾਈ

  • fb
  • twitter
  • whatsapp
  • whatsapp
featured-img featured-img
ਇਰਾਕ ਦਾ ਐਮਿਨ ਹੁਸੈਨ ਬੋਲੀਵੀਆ ਖ਼ਿਲਾਫ਼ ਮੈਚ ਦੌਰਾਨ ਗੋਲ ਦਾਗਣ ਦੀ ਖੁਸ਼ੀ ਮਨਾਉਂਦਾ ਹੋਇਆ। -ਫੋਟੋ: ਏਪੀ
Advertisement

ਇਰਾਕ ਨੇ ਇੰਟਰਕੌਂਟੀਨੈਂਟਲ ਪਲੇਅ-ਆਫ ਵਿੱਚ ਬੋਲੀਵੀਆ ਨੂੰ 2-1 ਨਾਲ ਹਰਾ ਕੇ 2026 ਵਿਸ਼ਵ ਕੱਪ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਅਤੇ ਇਹ ਵਿਸ਼ਵ ਕੱਪ ਲਈ 48ਵੀਂ ਤੇ ਆਖਰੀ ਟੀਮ ਬਣ ਗਿਆ ਹੈ। ਇਸ ਜਿੱਤ ਨਾਲ ਫੁੱਟਬਾਲ ਦੇ ਇਸ ਸਭ ਤੋਂ ਵੱਡੇ ਆਲਮੀ ਮੁਕਾਬਲੇ ਵਿੱਚ ਵਾਪਸੀ ਲਈ ਇਰਾਕ ਦੀ ਚਾਰ ਦਹਾਕਿਆਂ ਦੀ ਉਡੀਕ ਖਤਮ ਹੋ ਗਈ ਹੈ। ਮੈਚ ਦੇ 18ਵੇਂ ਮਿੰਟ ਵਿੱਚ ਅਲੀ ਅਲਮਾਹਦੀ ਨੇ ਸ਼ੁਰੂਆਤੀ ਗੋਲ ਕੀਤਾ। 38ਵੇਂ ਮਿੰਟ ਵਿੱਚ ਬੋਲੀਵੀਆ ਦੇ ਮੋਇਸਸ ਪੈਨੀਆਗੁਆ ਨੇ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ 53ਵੇਂ ਮਿੰਟ ਵਿੱਚ ਇਰਾਕ ਲਈ ਐਮਿਨ ਹੁਸੈਨ ਨੇ ਫ਼ੈਸਲਾਕੁਨ ਗੋਲ ਕੀਤਾ। ਇਰਾਕ ਦੀ ਟੀਮ ਹੁਣ ਗਰੁੱਪ-1 ਵਿੱਚ ਫਰਾਂਸ, ਨਾਰਵੇ ਅਤੇ ਸੈਨੇਗਲ ਨਾਲ ਸ਼ਾਮਲ ਹੋਵੇਗੀ। ਇਰਾਕ ਦੇ ਕੋਚ ਗ੍ਰਾਹਮ ਆਰਨੋਲਡ ਨੇ ਕਿਹਾ, ‘‘ਸਾਡੇ ਕੋਲ ਗੁਆਉਣ ਲਈ ਕੁਝ ਨਹੀਂ ਹੈ। ਆਓ ਹੈਰਾਨੀਜਨਕ ਨਤੀਜੇ ਅਤੇ ਪ੍ਰਦਰਸ਼ਨ ਨਾਲ ਦੁਨੀਆ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕਰੀਏ। ਇਹ ਬਹੁਤ ਵਧੀਆ ਹੈ ਕਿ ਅਸੀਂ ਕੁਆਲੀਫਾਈ ਕਰ ਲਿਆ ਹੈ।’’

ਇਟਲੀ ਲਗਾਤਾਰ ਤੀਜੀ ਵਾਰ ਬਾਹਰ

Advertisement

ਰੋਮ: ਇਟਲੀ ਲਗਾਤਾਰ ਤੀਜੀ ਵਾਰ ਫੁੱਟਬਾਲ ਵਿਸ਼ਵ ਕੱਪ ਕੁਆਲੀਫਾਈ ਕਰਨ ’ਚ ਨਾਕਾਮ ਰਿਹਾ ਹੈ। ਚਾਰ ਵਾਰ ਦੇ ਚੈਂਪੀਅਨ ਇਟਲੀ ਨੂੰ ਕੁਆਲੀਫਾਈੰਗ ਪਲੇਅ-ਆਫ ਵਿੱਚ 66ਵੇਂ ਰੈਂਕ ਵਾਲੇ ਬੋਸਨੀਆ ਅਤੇ ਹਰਜ਼ੇਗੋਵਿਨਾ ਤੋਂ ਪੈਨਲਟੀ ਸ਼ੂਟਆਊਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ‘ਅਜ਼ੂਰੀ’ (ਇਟਲੀ ਦੀ ਟੀਮ) 2018 ਵਿਸ਼ਵ ਕੱਪ ਤੋਂ ਪਹਿਲਾਂ ਸਵੀਡਨ ਤੋਂ ਅਤੇ 2022 ਵਿੱਚ ਉੱਤਰੀ ਮੈਸੇਡੋਨੀਆ ਤੋਂ ਇਸੇ ਪੜਾਅ ’ਤੇ ਹਾਰ ਕੇ ਬਾਹਰ ਹੋ ਗਈ ਸੀ।

Advertisement

Advertisement
×