DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਫੁਟਬਾਲ ਵਿਸ਼ਵ ਕੱਪ ਖੇਡੇਗਾ

ਏਸ਼ਿਆਈ ਫੁਟਬਾਲ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਵਿੰਡਸਰ ਜੌਹਨ ਨੇ ਕਿਹਾ ਹੈ ਕਿ ਇਰਾਨ ਜੂਨ ਵਿੱਚ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਦੇ ਜਵਾਬ ਵਿੱਚ ਇਰਾਨ ਦੀ ਕੌਮੀ ਫੁਟਬਾਲ...

  • fb
  • twitter
  • whatsapp
  • whatsapp
Advertisement
ਏਸ਼ਿਆਈ ਫੁਟਬਾਲ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਵਿੰਡਸਰ ਜੌਹਨ ਨੇ ਕਿਹਾ ਹੈ ਕਿ ਇਰਾਨ ਜੂਨ ਵਿੱਚ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਦੇ ਜਵਾਬ ਵਿੱਚ ਇਰਾਨ ਦੀ ਕੌਮੀ ਫੁਟਬਾਲ ਟੀਮ ਨੇ ਪਿਛਲੇ ਹਫਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਸੀ ਕਿ ਉਨ੍ਹਾਂ ਨੂੰ ਵਿਸ਼ਵ ਕੱਪ ਤੋਂ ਕੋਈ ਬਾਹਰ ਨਹੀਂ ਰੱਖ ਸਕਦਾ।

ਸੋਮਵਾਰ ਨੂੰ ਜੌਹਨ ਨੇ ਕਿਹਾ ਕਿ ਕਨਫੈਡਰੇਸ਼ਨ ਨੇ ਅਜਿਹਾ ਕੁਝ ਨਹੀਂ ਸੁਣਿਆ ਹੈ ਜਿਸ ਤੋਂ ਇਹ ਸੰਕੇਤ ਮਿਲੇ ਕਿ ਇਰਾਨ ਵਿਸ਼ਵ ਕੱਪ ਨਹੀਂ ਖੇਡੇਗਾ। ਉਨ੍ਹਾਂ ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਉਹ ਸਾਡੇ ਮੈਂਬਰ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਖੇਡਣ। ਜਿੱਥੋਂ ਤੱਕ ਮੈਨੂੰ ਪਤਾ ਹੈ, ਇਰਾਨ ਖੇਡ ਰਿਹਾ ਹੈ।’’ਉਨ੍ਹਾਂ ਕਿਹਾ, ‘‘ਇਹ ਕਾਫੀ ਭਾਵੁਕ ਪਲ ਹੈ ਅਤੇ ਹਰ ਕੋਈ ਬਹੁਤ ਕੁਝ ਕਹਿ ਰਿਹਾ ਹੈ। ਅਖ਼ੀਰ ਵਿੱਚ ਇਰਾਨੀ ਫੁਟਬਾਲ ਫੈਡਰੇਸ਼ਨ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਉਹ ਖੇਡ ਰਹੇ ਹਨ ਜਾਂ ਨਹੀਂ। ਹੁਣ ਤੱਕ ਤਾਂ ਉਨ੍ਹਾਂ ਨੇ ਸਾਨੂੰ ਇਹੀ ਕਿਹਾ ਹੈ ਕਿ ਉਹ ਵਿਸ਼ਵ ਕੱਪ ਖੇਡਣ ਜਾ ਰਹੇ ਹਨ।’’

Advertisement

Advertisement
Advertisement
×