DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਿਡਾਰੀਆਂ ਦੇ ਸੱਟ ਲੱਗਣ ਕਾਰਨ ਆਈ ਪੀ ਐਲ ਟੀਮਾਂ ਦੇ ਸਮੀਕਰਨ ਵਿਗੜੇ

ਕੁਝ ਪ੍ਰਮੁੱਖ ਵਿਦੇਸ਼ੀ ਖਿਡਾਰੀਆਂ ਦੇ ਸੱਟ ਲੱਗਣ ਜਾਂ ਦੇਰ ਨਾਲ ਟੀਮਾਂ ਵਿਚ ਸ਼ਾਮਲ ਹੋਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਅਗਾਮੀ ਸੈਸ਼ਨ ਵਿਚ ਕੁਝ ਟੀਮਾਂ ਦੇ ਸਮੀਕਰਨ ਵਿਗੜ ਗਏ ਹਨ। ਕੁਝ ਪ੍ਰਮੁੱਖ ਵਿਦੇਸ਼ੀ ਖਿਡਾਰੀ ਸੱਟ ਲੱਗਣ ਕਾਰਨ ਪਹਿਲਾਂ...

  • fb
  • twitter
  • whatsapp
  • whatsapp
Advertisement

ਕੁਝ ਪ੍ਰਮੁੱਖ ਵਿਦੇਸ਼ੀ ਖਿਡਾਰੀਆਂ ਦੇ ਸੱਟ ਲੱਗਣ ਜਾਂ ਦੇਰ ਨਾਲ ਟੀਮਾਂ ਵਿਚ ਸ਼ਾਮਲ ਹੋਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਅਗਾਮੀ ਸੈਸ਼ਨ ਵਿਚ ਕੁਝ ਟੀਮਾਂ ਦੇ ਸਮੀਕਰਨ ਵਿਗੜ ਗਏ ਹਨ। ਕੁਝ ਪ੍ਰਮੁੱਖ ਵਿਦੇਸ਼ੀ ਖਿਡਾਰੀ ਸੱਟ ਲੱਗਣ ਕਾਰਨ ਪਹਿਲਾਂ ਹੀ ਪੂਰੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਚੁੱਕੇ ਹਨ; ਕੁਝ ਖਿਡਾਰੀ ਵੱਖ-ਵੱਖ ਕਾਰਨਾਂ ਕਰ ਕੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਸਕਣਗੇ।

ਸੱਟਾਂ-ਫੇਟਾਂ ਤੋਂ ਕੋਲਕਾਤਾ ਨਾਈਟ ਰਾਈਡਰਜ਼ (ਕੇ ਕੇ ਆਰ) ਦੀ ਟੀਮ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਉਸ ਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਆਕਾਸ਼ਦੀਪ ਸੱਟ ਲੱਗਣ ਕਾਰਨ ਪੂਰੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ ਹਨ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਵੀ ਪਿੱਠ ’ਚ ਖਿਚਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੌਕੀ ਫਰਗਿਊਸਨ ਵੀ ਪੰਜਾਬ ਕਿੰਗਜ਼ ਵੱਲੋਂ ਸ਼ੁਰੂਆਤੀ ਦੌਰ ਦੇ ਮੈਚ ਨਹੀਂ ਖੇਡ ਸਕਣਗੇ ਕਿਉਂਕਿ ਉਹ ਆਪਣੇ ਪਰਿਵਾਰ ਤੇ ਨਵਜੰਮੇ ਬੱਚੇ ਦੇ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਨ। ਰਾਜਸਥਾਨ ਰੌਇਲਜ਼ ਨੂੰ ਵੀ ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕੁਰੇਨ ਦੇ ਸੱਟ ਲੱਗਣ ਕਾਰਨ ਪੂਰੇ ਟੂਰਨਾਮੈਂਟ ਵਿਚੋਂ ਬਾਹਰ ਹੋਣ ਦਾ ਝਟਕਾ ਸਹਿਣਾ ਪਿਆ ਹੈ।

Advertisement

Advertisement
Advertisement
×