ਚੇਨੱਈ: ਮੁੰਬਈ ਇੰਡੀਅਨਜ਼ ਵਿਰੁੱਧ ਲਗਪਗ ਸਾਰੇ ਮੈਚ ਵਿੱਚ ਦਬਾਅ ਬਣਾਈ ਰੱਖਣ ਦੇ ਬਾਵਜੂਦ 10 ਦੌੜਾਂ ਨਾਲ ਹਾਰੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਤੋਂ ਮੁੁਆਫੀ ਮੰਗੀ ਹੈ। ਬੌਲੀਵੁੱਡ ਅਦਾਕਾਰ ਨੇ ਟਵੀਟ ਕੀਤਾ, ‘‘ਨਿਰਾਸ਼ਾਜਨਕ ਪ੍ਰਦਰਸ਼ਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ।’’ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ 152 ਦੌੜਾਂ ਬਣਾਈਆਂ ਪਰ ਕੋਲਕਾਤਾ ਦੀ ਟੀਮ 20 ਓਵਰਾਂ ’ਚ ਸੱਤ ਵਿਕਟਾਂ ਦੇ ਨੁਕਸਾਨ ’ਤੇ 142 ਦੌੜਾਂ ਹੀ ਬਣਾ ਸਕੀ। -ਆਈਏਐੱਨਐੱਸ