DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: ਪੰਜਾਬ ਦੀ ਜੇਤੂ ਲੈਅ ਰੋਕਣ ਉਤਰੇਗਾ ਰਾਜਸਥਾਨ

ਰਾਜਸਥਾਨ ਲਈ ਕਪਤਾਨ ਪਰਾਗ ਦੀ ਲੈਅ ਚਿੰਤਾ ਦਾ ਵਿਸ਼ਾ; ਪੰਜਾਬ ਦੀ ਸਲਾਮੀ ਜੋੜੀ ਕਰ ਰਹੀ ਹੈ ਸ਼ਾਨਦਾਰ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਮੈਚ ਤੋਂ ਪਹਿਲਾਂ ਅਭਿਆਸ ਕਰਦਾ ਹੋਇਆ ਪੰਜਾਬ ਕਿੰਗਜ਼ ਦਾ ਬੱਲੇਬਾਜ਼। -ਫੋਟੋ: ਵਿੱਕੀ ਘਾਰੂ
Advertisement

ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਪਿਛਲੇ ਕੁੱਝ ਮੈਚਾਂ ਵਿੱਚ ਮਾੜੇ ਪ੍ਰਦਰਸ਼ਨ ਨਾਲ ਜੂਝ ਰਹੀ ਰਾਜਸਥਾਨ ਰੌਇਲਜ਼ ਦੀ ਟੀਮ ਮੰਗਲਵਾਰ ਨੂੰ ਰਾਤ 7.30 ਵਜੇ ਜਦੋਂ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਪੀ ਸੀ ਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ ਤਾਂ ਉਸ ਦਾ ਟੀਚਾ ਪੰਜਾਬ ਦੀ ਜੇਤੂ ਲੈਅ ਤੋੜਨਾ ਹੋਵੇਗਾ। ਇਸ ਲਈ ਰਾਜਸਥਾਨ ਨੂੰ ਖ਼ਰਾਬ ਲੈਅ ਵਿੱਚ ਚੱਲ ਰਹੇ ਆਪਣੇ ਬੱਲੇਬਾਜ਼ ਰਿਆਨ ਪਰਾਗ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਰਿਕੀ ਪੌਂਟਿੰਗ ਦੇ ਕੋਚ ਬਣਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਪੰਜਾਬ ਨੇ ਇਸ ਸੀਜ਼ਨ ਵਿੱਚ ਸੱਤ ’ਚੋਂ ਛੇ ਮੈਚ ਜਿੱਤੇ ਹਨ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਦੀ ਇਸ ਕਾਮਯਾਬੀ ਪਿੱਛੇ ਪ੍ਰਿਆਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਦੀ ਸਲਾਮੀ ਜੋੜੀ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਦਿੱਲੀ ਖ਼ਿਲਾਫ਼ 265 ਦੌੜਾਂ ਦਾ ਰਿਕਾਰਡ ਟੀਚਾ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬ ਦੀ ਟੀਮ ਨਿਊ ਚੰਡੀਗੜ੍ਹ ਵਿੱਚ ਆਪਣਾ ਆਖ਼ਰੀ ਘਰੇਲੂ ਮੈਚ ਖੇਡੇਗੀ। ਦੂਜੇ ਪਾਸੇ, ਰਾਜਸਥਾਨ ਰੌਇਲਜ਼ ਨੇ ਟੂਰਨਾਮੈਂਟ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਆਪਣੀ ਲੈਅ ਗੁਆ ਦਿੱਤੀ ਹੈ।

Advertisement

Advertisement
Advertisement
×