IPL: Rajasthan in playoff, ਪੰਜਾਬ ਦੌੜ ’ਚੋਂ ਬਾਹਰ
ਜੋਫ਼ਰਾ ਆਰਚਰ ਦੀ ਹਰਫ਼ਨਮੌਲਾ ਖੇਡ ਦੀ ਬਦੌਲਤ ਰਾਜਸਥਾਨ ਰੌਇਲਜ਼ ਨੇ ਅੱਜ ਆਈ ਪੀ ਐੱਲ ਟੀ 20 ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 30 ਦੌੜਾਂ ਨਾਲ ਹਰਾ ਕੇ ਚੌਥੀ ਟੀਮ ਵਜੋਂ ਪਲੇਅਆਫ ’ਚ ਥਾਂ ਪੱਕੀ ਕਰ ਲਈ। ਰਾਜਸਥਾਨ ਦੀ ਜਿੱਤ ਨਾਲ ਪੰਜਾਬ...
Advertisement
ਜੋਫ਼ਰਾ ਆਰਚਰ ਦੀ ਹਰਫ਼ਨਮੌਲਾ ਖੇਡ ਦੀ ਬਦੌਲਤ ਰਾਜਸਥਾਨ ਰੌਇਲਜ਼ ਨੇ ਅੱਜ ਆਈ ਪੀ ਐੱਲ ਟੀ 20 ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 30 ਦੌੜਾਂ ਨਾਲ ਹਰਾ ਕੇ ਚੌਥੀ ਟੀਮ ਵਜੋਂ ਪਲੇਅਆਫ ’ਚ ਥਾਂ ਪੱਕੀ ਕਰ ਲਈ। ਰਾਜਸਥਾਨ ਦੀ ਜਿੱਤ ਨਾਲ ਪੰਜਾਬ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਪਲੇਆਫ ’ਚ ਜਾਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ। ਆਰਚਰ ਨੇ ਸਿਖਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਜਲਦੀ ਆਊਟ ਹੋਣ ਮਗਰੋਂ 32 ਦੌੜਾਂ ਦੀ ਅਹਿਮ ਪਾਰੀ ਖੇਡੀ। ਰਾਜਸਥਾਨ ਨੇ ‘ਕਰੋ ਜਾਂ ਮਰੋ’ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 205 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ 175 ਦੌੜਾਂ ਹੀ ਬਣਾ ਸਕੀ।
Advertisement
Advertisement
×

