ਅਹਿਮਦਾਬਾਦ, 28 ਮਈ
ਚੇਨੱਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈਪੀਐੱਲ ਦਾ ਖੇਡੇ ਜਾਣ ਵਾਲੇ ਫਾਈਨਲ ਮੈਚ ਵਿੱਚ ਅੱਜ ਮੀਂਹ ਦੇ ਵਿਘਨ ਪਾ ਦਿੱਤਾ। ਟਾਸ ਤੋਂ ਅੱਧਾ ਘੰਟਾ ਪਹਿਲਾਂ ਮੀਂਹ ਪੈਣ ਲੱਗ ਪਿਆ ਜਿਸ ਮਗਰੋਂ ਮੈਦਾਨ ਦੇ ਮੁਲਾਜ਼ਮਾਂ ਨੇ ਪਿੱਚ ਨੂੰ ਤੁਰੰਤ ਢੱਕ ਦਿੱਤਾ। ਫਾਈਨਲ ਭਲਕੇ 29 ਮਈ ਨੂੰ ਖੇਡਿਆ ਜਾਵੇਗਾ। ਨਿਯਮਾਂ ਅਨੁਸਾਰ ਆਈਪੀਐੱਲ ਦੇ ਫਾਈਨਲ ‘ਚ ਮੀਂਹ ਪੈਂਦਾ ਹੈ ਤਾਂ ਅਗਲੇ ਦਿਨ ਮੈਚ ਖੇਡਿਆ ਜਾ ਸਕਦਾ ਹੈ। ਜੇਕਰ ਰਾਖਵੇਂ ਦਿਨ ਵੀ ਮੀਂਹ ਪੈਣ ਕਾਰਨ ਮੈਚ ਨਹੀਂ ਖੇਡਿਆ ਜਾਂਦਾ ਤਾਂ ਲੀਗ ਗੇੜ ‘ਚ ਸਿਖਰ ‘ਤੇ ਰਹਿਣ ਵਾਲੀ ਟੀਮ ਜੇਤੂ ਹੋਵੇਗੀ। ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਲੀਗ ਗੇੜ ‘ਚ ਸਿਖਰ ‘ਤੇ ਸੀ। -ਪੀਟੀਆਈ