DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL ਮੈਚ: PCA Stadium ਵਿਚ Punjab Kings ਅਤੇ Gujarat Titans ਦਰਮਿਆਨ ਮੈਚ 31 ਮਾਰਚ ਨੂੰ

ਦੋਵਾਂ ਟੀਮਾਂ ਵੱਲੋਂ ਅਭਿਆਸ; ਪ੍ਰਸਾਸ਼ਨ ਵੱਲੋਂ ਟਰੈਫ਼ਿਕ ਲਈ ਐਡਵਾਇਜ਼ਰੀ ਜਾਰੀ

  • fb
  • twitter
  • whatsapp
  • whatsapp
featured-img featured-img
Preity Zinta is throwing PBKS shirts into the audience during the Indian Premier League 2025 cricket match between Punjab Kings and Kolkata Knight Riders at Maharaja Yadavindra Singh International Cricket Stadium, in New Chandigarh,
Advertisement

ਆਈ ਪੀ ਐੱਲ ਦੇ ਚਾਲੂ ਸੀਜ਼ਨ ਦਾ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰ-ਰਾਸ਼ਟਰੀ ਪੀ ਸੀ ਏ ਕ੍ਰਿਕਟ ਸਟੇਡੀਅਮ ਪਹਿਲਾ ਮੁਕਾਬਲਾ 31 ਮਾਰਚ ਮੰਗਲਵਾਰ ਨੂੰ ਸ਼ਾਮੀਂ 7.30 ਵਜੇ ਤੋਂ ਆਰੰਭ ਹੋਵੇਗਾ। ਮੁਹਾਲੀ ਜ਼ਿਲ੍ਹਾ ਪੁਲੀਸ ਅਤੇ ਪ੍ਰਸਾਸ਼ਨ ਵੱਲੋਂ ਇਸ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਟੇਡੀਅਮ ਦੇ ਅੰਦਰ ਅਤੇ ਬਾਹਿਰ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪ੍ਰਸਾਸ਼ਨ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਕਾਇਦਾ ਟਰੈਫ਼ਿਕ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ। ਪ੍ਰਸਾਸ਼ਨ ਵੱਲੋਂ ਸਬੰਧਿਤ ਖੇਤਰ ਨੂੰ ਨੋ ਫ਼ਲਾਈ ਜ਼ੋਨ ਘੋਸ਼ਿਤ ਕਰਕੇ ਡਰੋਨ ਵਗੈਰਾ ਉਡਾਏ ਜਾਣ ਤੇ ਪਾਬੰਦੀ ਲਗਾਈ ਗਈ ਹੈ।

Advertisement

ਇੱਥੇ ਹੋਣ ਵਾਲੇ ਪਹਿਲੇ ਮੈਚ ਲਈ ਪੰਜਾਬ ਕਿੰਗਜ਼ ਇਲੈਵਨ ਅਤੇ ਗੁਜਰਾਤ ਟਾਈਟਨਜ਼, ਦੋਵੇਂ ਟੀਮਾਂ ਆਪੋ-ਆਪਣਾ ਪਹਿਲਾ ਮੈਚ ਖੇਡਣ ਲਈ ਮੈਦਾਨ ਵਿਚ ਉਤਰਨਗੀਆਂ। ਦੋਹਾਂ ਟੀਮਾਂ ਨੇ ਅੱਜ ਸਟੇਡੀਅਮ ਵਿਚ ਅਭਿਆਸ ਕੀਤਾ ਅਤੇ ਆਪੋ-ਆਪਣੀ ਜਿੱਤ ਦੀ ਰਣਨੀਤੀ ਘੜ੍ਹੀ। ਟੀਮਾਂ ਵੱਲੋਂ ਆਪੋ ਆਪਣੀ ਜੇਤੂ ਸ਼ੁਰੂਆਤ ਲਈ ਵੀ ਵਿਉਂਤਬੰਦੀ ਕੀਤੀ ਗਈ।

Advertisement

ਸ਼ੁਭਮਨ ਗਿੱਲ ਗੁਜਰਾਤ ਟਾਈਟਨਜ਼ ਦੀ ਅਤੇ ਸ਼੍ਰੇਅਸ ਅਈਅਰ ਪੰਜਾਬ ਕਿੰਗਜ਼ ਦੀ ਅਗਵਾਈ ਕਰਨਗੇ। ਦੋਵੇਂ ਟੀਮਾਂ ਦੇ ਮਜ਼ਬੂਤ ਹੋਣ ਦੇ ਚੱਲਦਿਆ ਇਹ ਮੁਕਾਬਲਾ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ ਅਤੇ ਦੋਹਾਂ ਟੀਮਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਨੇ ਪਿਛਲੇ ਸੀਜ਼ਨ ਵਿਚ ਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ, ਹਾਲਾਂਕਿ, ਖ਼ਿਤਾਬੀ ਮੁਕਾਬਲੇ ਵਿਚ ਟੀਮ ਨੂੰ ਰੌਇਲ ਚੈਲੇਂਜਰਜ਼ ਬਗਲੁਰੂ ਦੇ ਖ਼ਿਲਾਫ਼ ਹਾਰ ਝੱਲਣੀ ਪਈ ਸੀ। ਪ੍ਰਿਯਾਂਸ਼ ਆਰੀਆ ਅਤੇ ਪ੍ਰਭ ਸਿਮਰਨ ਸਿੰਘ ਦੀ ਸਲਾਮੀ ਜੋੜੀ ਤੋਂ ਪੰਜਾਬ ਨੂੰ ਦਮਦਾਰ ਪ੍ਰਦਰਸ਼ਨ ਦੀ ਉਮੀਦ ਹੈ। ਦੂਜੇ ਪਾਸੇ ਗੁਜਰਾਤ ਦੀ ਟੀਮ ਨੂੰ ਇਸ ਸੀਜ਼ਨ ‘ਚ ਸਾਈ ਸੁਦਰਸ਼ਨ ਅਤੇ ਕਪਤਾਨ ਸ਼ੁਭਮਨ ਗਿੱਲ ਤੋਂ ਬੱਲੇਬਾਜ਼ੀ ‘ਚ ਵਧੀਆ ਪ੍ਰਦਰਸ਼ਨ ਦੀ ਆਸ ਹੈ।

ਇਸ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਮੌਸਮ ਵਿਭਾਗ ਵੱਲੋਂ ਮੌਸਮ ਦਾ ਮਿਜ਼ਾਜ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕਾਰਨ ਮੈਚ ਉੱਤੇ ਬਾਰਿਸ਼ ਦਾ ਪਰਛਾਵਾਂ ਵੀ ਮੰਡਰਾ ਰਿਹਾ ਹੈ।

Advertisement
×