DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: Mumbai Indians ਅਤੇ Gujarat Titans ਵਿਚਾਲੇ ਮੈਚ ਅੱਜ

ਆਪਣੀ ਹਾਰ ਦੇ ਸਿਲਸਿਲੇ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਮੁੰਬਈ ਦੀ ਟੀਮ

  • fb
  • twitter
  • whatsapp
  • whatsapp
Advertisement

ਆਈ ਪੀ ਐੱਲ ਵਿੱਚ ਸੋਮਵਾਰ ਨੂੰ ਇੱਥੇ ਮੁਸ਼ਕਲਾਂ ਵਿੱਚ ਘਿਰੀ ਮੁੰਬਈ ਇੰਡੀਅਨਜ਼ ਦੀ ਟੀਮ ਆਪਣੀਆਂ ਹਾਰਾਂ ਦੇ ਸਿਲਸਿਲੇ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ, ਸਵੈ-ਭਰੋਸੇ ਨਾਲ ਭਰਪੂਰ ਗੁਜਰਾਤ ਟਾਈਟਨਜ਼ ਦੀ ਟੀਮ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਕਾਹਲੀ ਹੈ। ਹਾਲੀਆ ਹਫ਼ਤਿਆਂ ਵਿੱਚ ਦੋਵਾਂ ਟੀਮਾਂ ਦੀ ਕਾਰਗੁਜ਼ਾਰੀ ਬਿਲਕੁਲ ਵੱਖਰੀ ਰਹੀ ਹੈ। ਗੁਜਰਾਤ ਟਾਈਟਨਜ਼ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਲਗਾਤਾਰ ਦੋ ਹਾਰਾਂ ਨਾਲ ਕੀਤੀ ਸੀ, ਪਰ ਹੁਣ ਲਗਾਤਾਰ ਤਿੰਨ ਜਿੱਤਾਂ ਦਰਜ ਕਰ ਕੇ ਉਸ ਨੇ ਆਪਣੀ ਲੈਅ ਵਾਪਸ ਹਾਸਲ ਕਰ ਲਈ ਹੈ, ਜਿਸ ਕਰ ਕੇ ਉਹ ਅੰਕ ਸੂਚੀ ’ਚ ਛੇਵੇਂ ਸਥਾਨ ’ਤੇ ਹੈ। ਇਸ ਦੇ ਉਲਟ, ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸੀਜ਼ਨ ਦੀ ਸ਼ੁਰੂਆਤ ਪਹਿਲੇ ਮੈਚ ਵਿੱਚ ਜਿੱਤ ਨਾਲ ਕੀਤੀ ਸੀ ਜੋ ਕਿ ਉਸ ਲਈ ਅਕਸਰ ਘੱਟ ਹੀ ਹੁੰਦਾ ਹੈ, ਪਰ ਉਸ ਤੋਂ ਬਾਅਦ ਟੀਮ ਖਿੱਲਰ ਗਈ। ਲਗਾਤਾਰ ਚਾਰ ਹਾਰਾਂ ਅਤੇ ਵੱਡੇ ਫ਼ਰਕ ਨਾਲ ਮਿਲੀਆਂ ਸ਼ਿਕਸਤਾਂ ਕਾਰਨ ਮੁੰਬਈ ਦੀ ਟੀਮ ਨੌਵੇਂ ਸਥਾਨ ’ਤੇ ਖਿਸਕ ਗਈ ਹੈ। ਮੁੰਬਈ ਲਈ ਇਸ ਸੀਜ਼ਨ ਵਿੱਚ ਕੁਝ ਵੀ ਸਹੀ ਨਹੀਂ ਰਿਹਾ। ਪਾਵਰਪਲੇਅ ਵਿੱਚ ਘੱਟ ਦੌੜਾਂ, ਮਿਡਲ ਆਰਡਰ ਵਿੱਚ ਅਸਥਿਰਤਾ ਅਤੇ ਬਿਨਾਂ ਕਿਸੇ ਪ੍ਰਭਾਵ ਵਾਲੀ ਗੇਂਦਬਾਜ਼ੀ ਨੇ ਉਨ੍ਹਾਂ ਦੀ ਮੁਹਿੰਮ ਨੂੰ ਕਮਜ਼ੋਰ ਕਰ ਦਿੱਤਾ ਹੈ। ਸਾਰਿਆਂ ਦੀਆਂ ਨਜ਼ਰਾਂ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ’ਤੇ ਹਨ; ਹਾਲਾਂਕਿ, ਸੂਰਿਆਕੁਮਾਰ ਨੇ ਨੀਮ ਸੈਂਕੜੇ ਸਣੇ ਸ਼ਾਨਦਾਰ ਪਾਰੀਆਂ ਦੀ ਝਲਕ ਦਿਖਾਈ ਹੈ, ਪਰ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ ਹੈ।

Advertisement
Advertisement
×