DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: ਮੁੰਬਈ ਅਤੇ ਲਖਨਊ ਵਿਚਾਲੇ ਮੈਚ ਅੱਜ

ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਵਾਲੀ ਹਾਲਤ

  • fb
  • twitter
  • whatsapp
  • whatsapp
Advertisement

ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਜਦੋਂ ਸੋਮਵਾਰ ਨੂੰ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਵਾਂ ਦਾ ਟੀਚਾ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਪਲੇਅ-ਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਮਾਮੂਲੀ ਜਿਹੀਆਂ ਉਮੀਦਾਂ ਜਿਉਂਦੀਆਂ ਰੱਖਣੀਆਂ ਹੋਵੇਗਾ। ਪੰਜ ਵਾਰ ਦੀ ਜੇਤੂ ਮੁੰਬਈ ਦੀ ਟੀਮ ਨੌਂ ਮੈਚਾਂ ’ਚੋਂ ਸਿਰਫ਼ ਦੋ ਜਿੱਤਾਂ ਨਾਲ ਅੰਕ ਸੂਚੀ ਵਿੱਚ ਨੌਵੇਂ ਸਥਾਨ ’ਤੇ ਹੈ। ਇਸੇ ਤਰ੍ਹਾਂ ਲਖਨਊ ਵੀ ਮੈਚ ਹਾਰ ਕੇ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਦੋਵਾਂ ਟੀਮਾਂ ਨੂੰ ਪਲੇਅ-ਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਨਾ ਸਿਰਫ਼ ਆਪਣੇ ਬਾਕੀ ਸਾਰੇ ਮੈਚ ਜਿੱਤਣੇ ਪੈਣਗੇ, ਸਗੋਂ ਦੂਜੀਆਂ ਟੀਮਾਂ ਦੇ ਨਤੀਜਿਆਂ ’ਤੇ ਵੀ ਟੇਕ ਰੱਖਣੀ ਪਵੇਗੀ।

ਮੁੰਬਈ ਦੇ ਕਪਤਾਨ ਹਾਰਦਿਕ ਪੰਡਿਆ ਅਤੇ ਮੁੱਖ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਐਤਕੀਂ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਹਾਰਦਿਕ ਨਾ ਤਾਂ ਬੱਲੇ ਨਾਲ ਅਤੇ ਨਾ ਹੀ ਗੇਂਦ ਨਾਲ ਬਹੁਤਾ ਕਮਾਲ ਕਰ ਸਕਿਆ ਹੈ। ਸੂਰਿਆਕੁਮਾਰ ਵੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣ ਵਿੱਚ ਨਾਕਾਮ ਰਿਹਾ ਹੈ। ਸਾਬਕਾ ਕਪਤਾਨ ਰੋਹਿਤ ਸ਼ਰਮਾ ਦਾ ਸੱਟ ਕਾਰਨ ਬਾਹਰ ਹੋਣਾ ਵੀ ਮੁੰਬਈ ਨੂੰ ਮਹਿੰਗਾ ਪੈ ਰਿਹਾ ਹੈ।

Advertisement

ਰਿਸ਼ਭ ਪੰਤ ਦੀ ਅਗਵਾਈ ਹੇਠਲੀ ਲਖਨਊ ਦੀ ਟੀਮ ਦਾ ਵੀ ਇਹੀ ਹਾਲ ਹੈ। ਮੋਹਸਿਨ ਖ਼ਾਨ ਵਰਗੇ ਗੇਂਦਬਾਜ਼ਾਂ ਨੇ ਭਾਵੇਂ ਪਿਛਲੇ ਮੈਚ ਵਿੱਚ ਪੰਜ ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਬੱਲੇਬਾਜ਼ਾਂ ਦੀ ਨਾਕਾਮੀ ਟੀਮ ਦੀ ਬੇੜੀ ਡੋਬ ਰਹੀ ਹੈ। ਸੁਪਰ ਓਵਰ ਵਿੱਚ ਨਿਕੋਲਸ ਪੂਰਨ ਨੂੰ ਭੇਜਣ ਵਰਗੇ ਫ਼ੈਸਲਿਆਂ ਨੇ ਪੰਤ ਦੀ ਕਪਤਾਨੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

Advertisement

Advertisement
×