IPL: Delhi Capitals ਤੇ Chennai Super Kings ਵਿਚਾਲੇ ਮੈਚ ਅੱਜ
ਘਰੇਲੂ ਮੈਦਾਨ ’ਤੇ ਆਪਣੇ ਰਿਕਾਰਡ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗੀ ਮੇਜ਼ਬਾਨ ਟੀਮ
Advertisement
ਦਿੱਲੀ ਕੈਪੀਟਲਜ਼ ਨੂੰ ਆਪਣੇ ਘਰੇਲੂ ਮੈਦਾਨ ’ਤੇ ਲਗਾਤਾਰ ਤਿੰਨ ਹਾਰਾਂ ਦੇ ਸਿਲਸਿਲੇ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨੱਈ ਸੁਪਰ ਕਿੰਗਜ਼ ਵਿਰੁੱਧ ਹੋਣ ਵਾਲੇ ਮੈਚ ਵਿੱਚ ਖੇਡ ਦੇ ਤਿੰਨਾਂ ਵਿਭਾਗਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਦਿੱਲੀ ਅਤੇ ਚੇਨੱਈ ਦੋਵਾਂ ਟੀਮਾਂ ਦੇ ਨੌਂ ਮੈਚਾਂ ਵਿੱਚ 8-8 ਅੰਕ ਹਨ। ਹੁਣ ਜਦੋਂ ਉਨ੍ਹਾਂ ਦੇ ਪੰਜ ਮੈਚ ਬਾਕੀ ਹਨ, ਤਾਂ ਇੱਕ ਛੋਟੀ ਜਿਹੀ ਗਲਤੀ ਵੀ ਭਾਰੀ ਪੈ ਸਕਦੀ ਹੈ। ਦਿੱਲੀ ਕੈਪੀਟਲਜ਼ ਨੇ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਜੈਪੁਰ ਵਿੱਚ ਖੇਡੇ ਗਏ ਮੈਚ ਵਿੱਚ ਮਹੱਤਵਪੂਰਨ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਜਿਹੜੇ ਤਿੰਨ ਮੈਚ ਉਸ ਨੇ ਗੁਆਏ ਸਨ, ਉਨ੍ਹਾਂ ਵਿੱਚੋਂ ਦੋ ਹਾਰਾਂ ਉਸ ਨੂੰ ਘਰੇਲੂ ਮੈਦਾਨ ’ਤੇ ਮਿਲੀਆਂ ਸਨ। ਕੋਟਲਾ ਵਿੱਚ ਪੰਜਾਬ ਕਿੰਗਜ਼ ਖਿਲਾਫ਼ ਦਿੱਲੀ ਦੀ ਟੀਮ 264 ਦੌੜਾਂ ਦੇ ਸਕੋਰ ਦਾ ਬਚਾਅ ਨਹੀਂ ਕਰ ਸਕੀ ਸੀ, ਜਦਕਿ ਰੌਇਲ ਚੈਲੰਜਰਜ਼ ਬੰਗਲੂਰੂ ਖਿਲਾਫ਼ ਉਸ ਦੇ ਬੱਲੇਬਾਜ਼ ਨਹੀਂ ਚੱਲ ਸਕੇ ਸਨ।
Advertisement
Advertisement
Advertisement
×

