DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: ਬੰਗਲੂਰੂ ਤੇ ਦਿੱਲੀ ਵਿਚਾਲੇ ਮੁਕਾਬਲਾ ਅੱਜ

ਮੇਜ਼ਬਾਨ ਟੀਮ ਦਿੱਲੀ ਖ਼ਿਲਾਫ਼ ਦਬਦਬਾ ਕਾਇਮ ਰੱਖਣਾ ਚਾਹੇਗੀ

  • fb
  • twitter
  • whatsapp
  • whatsapp
Advertisement

ਰੌਇਲ ਚੈਲੰਜਰਜ਼ ਬੰਗਲੂਰੂ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਇੱਥੇ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਮੈਚ ਵਿੱਚ ਮੇਜ਼ਬਾਨ ਟੀਮ ਦਾ ਪਲੜਾ ਭਾਰੀ ਮੰਨਿਆ ਜਾ ਰਿਹਾ ਹੈ। ਬੰਗਲੂਰੂ ਨੇ ਇਸ ਸੀਜ਼ਨ ਵਿੱਚ ਹਰ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾ ਕੇ ਆਪਣੀ ਧਾਕ ਜਮਾਈ ਹੈ। ਕਪਤਾਨ ਰਜਤ ਪਾਟੀਦਾਰ, ਫਿਲ ਸਾਲਟ ਅਤੇ ਟਿਮ ਡੇਵਿਡ ਵਰਗੇ ਖਿਡਾਰੀ ਵੀ ਤੂਫ਼ਾਨੀ ਬੱਲੇਬਾਜ਼ੀ ਨਾਲ ਵਿਰੋਧੀ ਟੀਮਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਦੂਜੇ ਪਾਸੇ ਦਿੱਲੀ ਦੇ ਬੱਲੇਬਾਜ਼ ਨਾਕਾਮ ਰਹੇ ਹਨ। ਕੇ ਐੱਲ ਰਾਹੁਲ, ਡੇਵਿਡ ਮਿਲਰ ਅਤੇ ਨਿਤੀਸ਼ ਰਾਣਾ ਦਾ ਬੱਲਾ ਹਾਲੇ ਤੱਕ ਸ਼ਾਂਤ ਰਿਹਾ ਹੈ। ਗੇਂਦਬਾਜ਼ੀ ਵਿੱਚ ਕੁਲਦੀਪ ਯਾਦਵ ਅਤੇ ਕਪਤਾਨ ਅਕਸ਼ਰ ਪਟੇਲ ਦੀ ਮਾੜੀ ਲੈਅ ਵੀ ਦਿੱਲੀ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ।

ਹੈਦਰਾਬਾਦ ਤੇ ਚੇਨੱਈ ਵਿਚਾਲੇ ਵੀ ਟੱਕਰ

Advertisement

ਹੈਦਰਾਬਾਦ: ਨੌਜਵਾਨ ਤੇਜ਼ ਗੇਂਦਬਾਜ਼ਾਂ ਪ੍ਰਫੁਲ ਹਿੰਗੇ ਅਤੇ ਸਾਕਿਬ ਹੁਸੈਨ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਉਤਸ਼ਾਹਿਤ ਨਜ਼ਰ ਆ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਸ਼ਨਿਚਰਵਾਰ ਨੂੰ ਇੱਥੇ ਚੇਨੱਈ ਸੁਪਰ ਕਿੰਗਜ਼ ਖ਼ਿਲਾਫ਼ ਨਵੇਂ ਆਤਮਵਿਸ਼ਵਾਸ ਨਾਲ ਮੈਦਾਨ ’ਤੇ ਉਤਰੇਗੀ। ਇਨ੍ਹਾਂ ਦੋਵਾਂ ਨੇ ਪਿਛਲੇ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਹਰਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਦੂਜੇ ਪਾਸੇ ਚੇਨੱਈ ਲਈ ਕਪਤਾਨ ਰੁਤੂਰਾਜ ਗਾਇਕਵਾੜ ਦੀ ਖ਼ਰਾਬ ਲੈਅ ਚਿੰਤਾ ਦਾ ਵਿਸ਼ਾ ਹੈ।

Advertisement

Advertisement
×