DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL: ਕੋਲਕਾਤਾ ਨੇ ਹੈਦਰਾਬਾਦ ਦੀ ਜੇਤੂ ਮੁਹਿੰਮ ਰੋਕੀ

ਚੱਕਰਵਤੀ ਤੇ ਨਾਰਾਇਣ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਸੱਤ ਵਿਕਟਾਂ ਨਾਲ ਹਰਾਇਆ; ਰਘੂਵੰਸ਼ੀ ਨੇ ਨੀਮ ਸੈਂਕਡ਼ਾ ਜਡ਼ਿਆ

  • fb
  • twitter
  • whatsapp
  • whatsapp
featured-img featured-img
ਮੈਚ ਜਿੱਤਣ ਮਗਰੋਂ ਹੈਦਰਾਬਾਦ ਦੇ ਖਿਡਾਰੀਆਂ ਨਾਲ ਮਿਲਦੇ ਹੋਏ ਕੋਲਕਾਤਾ ਦੇ ਬੱਲੇਬਾਜ਼। -ਫੋਟੋ: ਪੀਟੀਆਈ
Advertisement

ਵਰੁਣ ਚੱਕਰਵਰਤੀ ਅਤੇ ਤਜਰਬੇਕਾਰ ਸੁਨੀਲ ਨਾਰਾਇਣ ਦੀ ਘਾਤਕ ਗੇਂਦਬਾਜ਼ੀ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈ ਪੀ ਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਲਗਾਤਾਰ ਪੰਜ ਜਿੱਤਾਂ ਦਾ ਸਿਲਸਿਲਾ ਤੋੜਦਿਆਂ ਉਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਚੱਕਰਵਰਤੀ (3/36) ਅਤੇ ਨਾਰਾਇਣ (2/31) ਦੀ ਅਗਵਾਈ ਹੇਠ ਗੇਂਦਬਾਜ਼ਾਂ ਨੇ ਹੈਦਰਾਬਾਦ ਨੂੰ 19 ਓਵਰਾਂ ਵਿੱਚ 165 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਦੌਰਾਨ ਨਾਰਾਇਣ ਨੇ ਆਈ ਪੀ ਐੱਲ ਵਿੱਚ ਆਪਣੀਆਂ 200 ਵਿਕਟਾਂ ਵੀ ਪੂਰੀਆਂ ਕੀਤੀਆਂ।

166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੇ ਕਪਤਾਨ ਅਜਿੰਕਿਆ ਰਹਾਣੇ (43) ਅਤੇ ਅੰਗਕ੍ਰਿਸ਼ ਰਘੂਵੰਸ਼ੀ (59) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ 10 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ। ਇਹ ਕੋਲਕਾਤਾ ਦੀ ਲਗਾਤਾਰ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਟਰੈਵਿਸ ਹੈੱਡ (61) ਦੀ ਤੇਜ਼ ਪਾਰੀ ਨਾਲ ਹੈਦਰਾਬਾਦ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਉਸ ਦੇ ਆਊਟ ਹੁੰਦਿਆਂ ਹੀ ਟੀਮ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿ ਗਈ ਅਤੇ ਆਖ਼ਰੀ 60 ਦੌੜਾਂ ਦੇ ਅੰਦਰ 9 ਵਿਕਟਾਂ ਗੁਆ ਦਿੱਤੀਆਂ।

Advertisement

Advertisement
Advertisement
×