DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL Eliminator Match: ਹੈਦਰਾਬਾਦ ਆਈਪੀਐੱਲ ਵਿਚੋਂ ਬਾਹਰ; ਰਾਜਸਥਾਨ ਨੇ 47 ਦੌੜਾਂ ਨਾਲ ਹਰਾਇਆ

ਸੂਰਿਆਵੰਸ਼ੀ ਨੇ 29 ਗੇਂਦਾਂ ਵਿਚ 97 ਦੌੜਾਂ ਬਣਾਈਆਂ; ਆਰਚਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ

  • fb
  • twitter
  • whatsapp
  • whatsapp
featured-img featured-img
New Chandigarh: Rajasthan Royals' players are congratulated by Sunrisers Hyderabad's captain Pat Cummins and others after winning the Indian Premier League (IPL) 2026 Eliminator T20 cricket match, in New Chandigarh, Wednesday, May 27, 2026. (PTI Photo/Arun Sharma) (PTI05_27_2026_000728B) *** Local Caption ***
Advertisement

IPL Eliminator Match: ਇੱਥੇ ਆਈਪੀਐਲ ਅਲੀਮੀਨੇਟਰ ਮੈਚ ਵਿਚ ਅੱਜ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਹਾਰ ਨਾਲ ਹੈਦਰਾਬਾਦ ਆਈਪੀਐਲ ਖਿਤਾਬ ਜਿੱਤਣ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਇਸ ਮੈਚ ਵਿਚ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 244 ਦੌੜਾਂ ਦਾ ਟੀਚਾ ਦਿੱਤਾ ਪਰ ਹੈਦਰਾਬਾਦ ਦੀ ਟੀਮ 19.2 ਓਵਰਾਂ ਵਿਚ 196 ਦੌੜਾਂ ’ਤੇ ਆਲ ਆਊਟ ਹੋ ਗਈ।

ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈ.ਪੀ.ਐੱਲ. (IPL) 2026 ਦੀ ਖ਼ਿਤਾਬੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਐਲੀਮੀਨੇਟਰ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੇ ਹੈਦਰਾਬਾਦ ਨੂੰ 47 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ ਹੀ ਰਾਜਸਥਾਨ ਰੌਇਲਜ਼ ਨੇ ਅਗਲੇ ਪੜਾਅ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ 29 ਮਈ ਨੂੰ ਨਿਊ ਚੰਡੀਗੜ੍ਹ ਵਿਚ ਖੇਡੇ ਜਾਣ ਵਾਲੇ ਕੁਆਲੀਫਾਇਰ-2 ਮੁਕਾਬਲੇ ਵਿੱਚ ਉਸ ਦਾ ਸਾਹਮਣਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਸ ਮਹੱਤਵਪੂਰਨ ਮੈਚ ਨੂੰ ਜਿੱਤਣ ਵਾਲੀ ਟੀਮ 31 ਮਈ ਨੂੰ ਅਹਿਮਦਾਬਾਦ ਦੇ ਮੈਦਾਨ ’ਤੇ ਰੌਇਲ ਚੈਲੰਜਰਜ਼ ਬੰਗਲੁਰੂ (RCB) ਖ਼ਿਲਾਫ਼ ਇਸ ਸੀਜ਼ਨ ਦਾ ਫਾਈਨਲ ਮੈਚ ਖੇਡੇਗੀ।

Advertisement

ਇਸ ਤੋਂ ਪਹਿਲਾਂ ਮੁੱਲਾਂਪੁਰ ਵਿਚ ਖੇਡੇ ਗਏ ਆਈ.ਪੀ.ਐੱਲ. ਦੇ ਐਲੀਮੀਨੇਟਰ ਮੁਕਾਬਲੇ ਵਿੱਚ ਵੈਭਵ ਸੂਰਿਆਵੰਸ਼ੀ ਦੀ ਤੂਫ਼ਾਨੀ ਪਾਰੀ ਸਦਕਾ ਰਾਜਸਥਾਨ ਰੌਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 244 ਦੌੜਾਂ ਦਾ ਟੀਚਾ ਦਿੱਤਾ।

Advertisement

ਅੱਜ ਦੇ ਆਈਪੀਐਲ ਦੇ ਮੈਚ ਵਿਚ 15 ਸਾਲ ਦੇ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਰਾਜਸਥਾਨ ਰੌਇਲਜ਼ ਦੇ ਇਸ ਖਿਡਾਰੀ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਵਰਗੇ ਦਿੱਗਜ਼ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਲੰਬੇ ਸ਼ਾਟ ਖੇਡਦਿਆਂ ਸਿਰਫ਼ 29 ਗੇਂਦਾਂ ਵਿੱਚ 12 ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵੈਭਵ ਕ੍ਰਿਸ ਗੇਲ ਦੇ 30 ਗੇਂਦਾਂ ਵਿੱਚ ਸਭ ਤੋਂ ਤੇਜ਼ ਆਈ.ਪੀ.ਐੱਲ. ਸੈਂਕੜੇ ਦੇ ਰਿਕਾਰਡ ਨੂੰ ਤੋੜਨ ਦੇ ਬਿਲਕੁਲ ਨਜ਼ਦੀਕ ਸੀ ਪਰ ਅੱਠਵੇਂ ਓਵਰ ਵਿੱਚ ਪ੍ਰਫੁੱਲ ਹਿੰਗੇ ਦੀ ਗੇਂਦ 'ਤੇ ਕੈਚ ਆਊਟ ਹੋਣ ਕਾਰਨ ਉਹ ਸਿਰਫ਼ ਇੱਕ ਸ਼ਾਟ ਨਾਲ ਆਪਣਾ ਸੈਂਕੜਾ ਖੁੰਝ ਗਿਆ। ਨਿਰਾਸ਼ ਹੋ ਕੇ ਪੈਵੇਲੀਅਨ ਪਰਤ ਰਹੇ ਇਸ ਨੌਜਵਾਨ ਖਿਡਾਰੀ ਦੇ ਸਨਮਾਨ ਵਿੱਚ ਵਿਰੋਧੀ ਟੀਮ ਸਮੇਤ ਪੂਰੇ ਸਟੇਡੀਅਮ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।

ਵੈਭਵ ਸੂਰਿਆਵੰਸ਼ੀ ਨੇ ਕੁਝ ਸਮਾਂ ਪਹਿਲਾਂ ਟੀ-20 ਮੈਚ ਵਿੱਚ ਦੋਹਰਾ ਸੈਂਕੜਾ ਬਣਾਉਣ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ ਅਤੇ ਜਿਸ ਅੰਦਾਜ਼ ਵਿੱਚ ਉਹ ਖੇਡ ਰਿਹਾ ਸੀ, ਉਸ ਨੂੰ ਦੇਖ ਕੇ ਇਹ ਅਸੰਭਵ ਨਹੀਂ ਲੱਗ ਰਿਹਾ ਸੀ। ਆਪਣੀ ਇਸ ਪਾਰੀ ਦੌਰਾਨ ਉਸ ਨੇ ਸਿਰਫ਼ 16 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਇਸ ਹਮਲਾਵਰ ਬੱਲੇਬਾਜ਼ੀ ਦੇ ਦਮ 'ਤੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 59 ਛੱਕੇ ਮਾਰਨ ਦਾ ਕ੍ਰਿਸ ਗੇਲ ਦਾ ਪੁਰਾਣਾ ਰਿਕਾਰਡ ਤੋੜ ਕੇ ਇਸ ਸੀਜ਼ਨ ਵਿੱਚ ਰਿਕਾਰਡ 65 ਛੱਕੇ ਲਗਾ ਚੁੱਕਾ ਹੈ। ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ, ਜਿਨ੍ਹਾਂ ਨੂੰ ਵੈਭਵ ਨੇ ਇੱਕੋ ਓਵਰ ਵਿੱਚ ਚਾਰ ਛੱਕੇ ਜੜੇ, ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ।

ਮੈਦਾਨ ਦੇ ਦੂਜੇ ਪਾਸੇ ਵੈਭਵ ਦੇ ਸਲਾਮੀ ਜੋੜੀਦਾਰ ਯਸ਼ਸਵੀ ਜੈਸਵਾਲ ਨੇ 29 ਗੇਂਦਾਂ ਵਿੱਚ 29 ਦੌੜਾਂ ਬਣਾਈਆਂ। ਉਨ੍ਹਾਂ ਤੋਂ ਬਾਅਦ ਧਰੁਵ ਜੁਰੇਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਿਰਫ਼ 21 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਰਾਜਸਥਾਨ ਰੌਇਲਜ਼ ਦੀ ਟੀਮ 13 ਓਵਰਾਂ ਵਿੱਚ 180 ਦੌੜਾਂ ਬਣਾ ਕੇ ਬਹੁਤ ਹੀ ਮਜ਼ਬੂਤ ਸਥਿਤੀ ਵਿੱਚ ਸੀ, ਪਰ ਆਖਰੀ 5 ਓਵਰਾਂ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਿਰਫ਼ 36 ਦੌੜਾਂ ਦੇ ਕੇ ਰਾਜਸਥਾਨ ਦੇ 5 ਅਹਿਮ ਖਿਡਾਰੀਆਂ ਨੂੰ ਆਊਟ ਕੀਤਾ, ਜਿਸ ਕਾਰਨ ਰਾਜਸਥਾਨ ਰੌਇਲਜ਼ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 243 ਦੌੜਾਂ ਤੱਕ ਹੀ ਪਹੁੰਚ ਸਕੀ। ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਆਪਣੇ 4 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਹਾਸਲ ਕੀਤੇ 64 ਦੌੜਾਂ ਦਿੱਤੀਆਂ।

Advertisement
×