DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਈ ਪੀ ਐੱਲ ਨਿਲਾਮੀ: ਕੈਮਰੂਨ ਗ੍ਰੀਨ 25.2 ਕਰੋੜ ਦੇ ਕੇ ਖਰੀਦਿਆ

ਇੱਥੇ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੀ ਨਿਲਾਮੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇ ਕੇ ਆਰ) ਨੇ ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਕੈਮਰੂਨ ਗ੍ਰੀਨ ਨੂੰ 25.20 ਕਰੋੜ ਰੁਪਏ ਦੀ ਰਿਕਾਰਡ ਤੋੜ ਬੋਲੀ ਲਗਾ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।...

  • fb
  • twitter
  • whatsapp
  • whatsapp
featured-img featured-img
ਕੈਮਰੂਨ ਗ੍ਰੀਨ
Advertisement

ਇੱਥੇ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੀ ਨਿਲਾਮੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇ ਕੇ ਆਰ) ਨੇ ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਕੈਮਰੂਨ ਗ੍ਰੀਨ ਨੂੰ 25.20 ਕਰੋੜ ਰੁਪਏ ਦੀ ਰਿਕਾਰਡ ਤੋੜ ਬੋਲੀ ਲਗਾ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।

ਗ੍ਰੀਨ ਹੁਣ ਆਈ ਪੀ ਐੱਲ ਨਿਲਾਮੀ ਦੇ ਇਤਿਹਾਸ ਵਿੱਚ ਆਪਣੇ ਹਮਵਤਨ ਮਿਸ਼ੇਲ ਸਟਾਰਕ ਨੂੰ ਪਿੱਛੇ ਛੱਡ ਕੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਟਾਰਕ ਨੂੰ 24.75 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ। ਗ੍ਰੀਨ ਨੂੰ ਖਰੀਦਣ ਲਈ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਸਖ਼ਤ ਮੁਕਾਬਲਾ ਹੋਇਆ, ਜਿਸ ਦੌਰਾਨ ਅੰਤ ਵਿੱਚ ਕੇ ਕੇ ਆਰ ਜੇਤੂ ਰਹੀ।

Advertisement

ਦੱਸਣਾ ਬਣਦਾ ਹੈ ਕਿ ਨਿਲਾਮੀ ਦੇ ਨਿਯਮਾਂ ਅਨੁਸਾਰ ਸੀਜ਼ਨ ਦੌਰਾਨ ਵਿਦੇਸ਼ੀ ਖਿਡਾਰੀ ਗ੍ਰੀਨ ਨੂੰ 18 ਕਰੋੜ ਰੁਪਏ ਮਿਲਣਗੇ; ਬਾਕੀ ਰਕਮ ਭਾਰਤੀ ਕ੍ਰਿਕਟ ਬੋਰਡ ਦੇ ਖਿਡਾਰੀ ਵਿਕਾਸ ਪ੍ਰੋਗਰਾਮ ਵਿੱਚ ਜਮ੍ਹਾਂ ਹੋਵੇਗੀ। ਨਿਲਾਮੀ ਦੌਰਾਨ ਰਾਇਲ ਚੈਲੰਜਰਜ਼ ਬੈਂਗਲੂਰੂ ਨੇ ਭਾਰਤੀ ਆਲਰਾਊਂਡਰ ਵੈਂਕਟੇਸ਼ ਅਈਅਰ ਨੂੰ 7 ਕਰੋੜ ਰੁਪਏ ਵਿੱਚ ਖਰੀਦਿਆ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਨੂੰ ਦਿੱਲੀ ਕੈਪੀਟਲਸ ਨੇ 2 ਕਰੋੜ ਰੁਪਏ ਵਿੱਚ ਖਰੀਦਿਆ। ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ ਨੂੰ ਮੁੰਬਈ ਇੰਡੀਅਨਜ਼ ਨੇ 1 ਕਰੋੜ ਰੁਪਏ ਵਿੱਚ ਖਰੀਦਿਆ। ਪਿਛਲੀ ਵਾਰ ਵੀ ਡੀ ਕੌਕ ਮੁੰਬਈ ਇੰਡੀਅਨਜ਼ ਦਾ ਹਿੱਸਾ ਸਨ।

Advertisement

ਇਸ ਤੋਂ ਇਲਾਵਾ ਕੇ ਕੇ ਆਰ ਨੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਤੀਸ਼ਾ ਪਥੀਰਾਨਾ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ। ਚੇਨਈ ਸੁਪਰ ਕਿੰਗਜ਼ ਨੇ ਉੱਤਰ ਪ੍ਰਦੇਸ਼ ਦੇ 20 ਸਾਲਾ ਖੱਬੇ ਹੱਥ ਦੇ ਸਪਿਨਰ ਪ੍ਰਸ਼ਾਂਤ ਵੀਰ ਨੂੰ 14.20 ਕਰੋੜ ਤੇ ਰਾਜਸਥਾਨ ਦੇ 19 ਸਾਲਾ ਵਿਕਟਕੀਪਰ-ਬੱਲੇਬਾਜ਼ ਕਾਰਤਿਕ ਸ਼ਰਮਾ ਨੂੰ ਵੀ 14.20 ਕਰੋੜ ਰੁਪਏ ਵਿੱਚ ਖਰੀਦਿਆ। ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਡਾਰ ਨੂੰ ਦਿੱਲੀ ਕੈਪੀਟਲਸ ਨੇ 8.40 ਕਰੋੜ ਰੁਪਏ ਵਿੱਚ ਖਰੀਦਿਆ। ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਡੇਵੋਨ ਕਾਨਵੇ ਨੂੰ ਵੀ ਕਿਸੇ ਟੀਮ ਨੇ ਨਹੀਂ ਚੁਣਿਆ। ਆਈ ਪੀ ਐੱਲ ਦੀ ਇਸ ਮਿੰਨੀ ਨਿਲਾਮੀ ਵਿੱਚ ਕੁੱਲ 359 ਖਿਡਾਰੀ (246 ਭਾਰਤੀ ਤੇ 113 ਵਿਦੇਸ਼ੀ) ਸ਼ਾਮਲ ਸਨ। -ਪੀਟੀਆਈ

Advertisement
×