DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Royal Challengers Bengaluru ਨੇ ਦਿੱਲੀ ਕੈਪੀਟਲਸ ਨੂੰ 9 ਵਿਕਟਾਂ ਨਾਲ ਹਰਾਇਆ

ਇਕਤਰਫਾ ਮੁਕਾਬਲੇ ਵਿਚ ਹਰਾ ਕੇ ਪਿਛਲੀ ਹਾਰ ਦਾ ਬਦਲਾ ਲਿਆ

  • fb
  • twitter
  • whatsapp
  • whatsapp
featured-img featured-img
New Delhi: Royal Challengers Bengaluru's Virat Kohli interacts with Delhi Capitals' Kuldeep Yadav after winning the Indian Premier League (IPL) T20 cricket match between Delhi Capitals and Royal Challengers Bengaluru, in New Delhi, Monday, April 27, 2026. (PTI Photo/Ravi Choudhary)(PTI04_27_2026_000524B)
Advertisement

ਨਵੀਂ ਦਿੱਲੀ ਵਿੱਚ ਖੇਡੇ ਗਏ ਆਈਪੀਐਲ ਮੁਕਾਬਲੇ ਵਿੱਚ ਭੁਵਨੇਸ਼ਵਰ ਕੁਮਾਰ (3 ਓਵਰਾਂ ਵਿੱਚ 5 ਦੌੜਾਂ ’ਤੇ 3 ਵਿਕਟਾਂ) ਅਤੇ ਜੋਸ਼ ਹੇਜ਼ਲਵੁੱਡ (3.3 ਓਵਰਾਂ ਵਿੱਚ 12 ਦੌੜਾਂ ’ਤੇ 4 ਵਿਕਟਾਂ) ਦੀ ਗੇਂਦਬਾਜ਼ੀ ਦੇ ਦਮ 'ਤੇ ਰੌਇਲ ਚੈਲੇਂਜਰਜ਼ ਬੰਗਲੁਰੂ (RCB) ਨੇ ਦਿੱਲੀ ਕੈਪੀਟਲਸ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਦਿੱਲੀ ਦੀ ਪੂਰੀ ਟੀਮ 16.3 ਓਵਰਾਂ ਵਿੱਚ ਸਿਰਫ਼ 75 ਦੌੜਾਂ ’ਤੇ ਸਿਮਟ ਗਈ। ਇਸ ਦੇ ਜਵਾਬ ਵਿੱਚ ਆਰ.ਸੀ.ਬੀ. ਨੇ ਦੇਵਦੱਤ (13 ਗੇਂਦਾਂ ਵਿੱਚ ਨਾਬਾਦ 34 ਦੌੜਾਂ) ਅਤੇ ਵਿਰਾਟ ਕੋਹਲੀ (15 ਗੇਂਦਾਂ ਵਿੱਚ ਨਾਬਾਦ 23 ਦੌੜਾਂ) ਦੀ ਹਮਲਾਵਰ ਬੱਲੇਬਾਜ਼ੀ ਸਦਕਾ 6.3 ਓਵਰਾਂ ਵਿੱਚ 1 ਵਿਕਟ ਗੁਆ ਕੇ 77 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਆਰ.ਸੀ.ਬੀ. ਨੇ 8 ਮੈਚਾਂ ਵਿੱਚ ਆਪਣੀ 6ਵੀਂ ਜਿੱਤ ਦਰਜ ਕਰਕੇ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਦੂਜੇ ਪਾਸੇ, ਦਿੱਲੀ ਦੀ 8 ਮੈਚਾਂ ਵਿੱਚ ਇਹ 5ਵੀਂ ਹਾਰ ਹੈ। ਆਰ.ਸੀ.ਬੀ. ਨੇ ਇਸ ਜਿੱਤ ਨਾਲ ਆਈ.ਪੀ.ਐਲ. ਇਤਿਹਾਸ ਵਿੱਚ ਗੇਂਦਾਂ ਦੇ ਹਿਸਾਬ ਨਾਲ ਦੂਜਾ ਸਭ ਤੋਂ ਤੇਜ਼ ਟੀਚਾ ਹਾਸਲ ਕੀਤਾ ਅਤੇ 18 ਅਪਰੈਲ ਨੂੰ ਦਿੱਲੀ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਦਿੱਲੀ ਦੀ ਟੀਮ ਨੇ ਪਿਛਲੇ ਮੈਚ ਵਿੱਚ 264 ਦੌੜਾਂ ਦਾ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ ਪਰ ਇਸ ਵਾਰ ਆਈ.ਪੀ.ਐਲ. ਵਿੱਚ ਆਪਣੇ ਤੀਜੇ ਸਭ ਤੋਂ ਘੱਟ ਸਕੋਰ ’ਤੇ ਸਿਮਟ ਗਈ।

Advertisement

ਦਿੱਲੀ ਲਈ ਅਭਿਸ਼ੇਕ ਪੋਰੇਲ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸਿਰਫ਼ ਡੇਵਿਡ ਮਿਲਰ (19) ਅਤੇ ਕਾਇਲ ਜੈਮੀਸਨ (12) ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਭੁਵਨੇਸ਼ਵਰ ਅਤੇ ਹੇਜ਼ਲਵੁੱਡ ਦੀਆਂ ਸਵਿੰਗ ਹੁੰਦੀਆਂ ਗੇਂਦਾਂ ਦਾ ਦਿੱਲੀ ਦੇ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ।

Advertisement

ਵਿਰਾਟ ਕੋਹਲੀ ਨੇ ਇਸ ਮੈਚ ਦੌਰਾਨ ਆਈ.ਪੀ.ਐਲ. ਵਿੱਚ ਆਪਣੇ 9000 ਦੌੜਾਂ ਪੂਰੀਆਂ ਕੀਤੀਆਂ।

ਮੈਚ ਦੌਰਾਨ ਧੂੜ ਭਰੀ ਹਨੇਰੀ ਕਾਰਨ ਥੋੜ੍ਹੀ ਰੁਕਾਵਟ ਵੀ ਆਈ, ਜਿਸ ਦੌਰਾਨ ਮੈਦਾਨ ਵਿੱਚ ਕੂੜਾ-ਕਰਕਟ ਉੱਡ ਕੇ ਡਿੱਗਣ ਲੱਗਾ, ਪਰ ਅੰਪਾਇਰਾਂ ਨੇ ਖੇਡ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇ ਆਰ.ਸੀ.ਬੀ. ਨੇ ਆਸਾਨੀ ਨਾਲ ਜਿੱਤ ਦਰਜ ਕਰ ਲਈ।

Advertisement
×