DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: ਰਿੰਕੂ ਸਿੰਘ ਦੇ ਅਰਧ ਸੈਂਕੜੇ ਸਦਕਾ Kolkata Knight Riders ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾਇਆ

Rajasthan Royals: 155/9; ਕੋਲਕਾਤਾ ਨਾਈਟ ਰਾਈਡਰਜ਼: 161/6

  • fb
  • twitter
  • whatsapp
  • whatsapp
featured-img featured-img
Kolkata, Apr 19 (ANI): Kolkata Knight Rider's Rinku Singh plays a shot during the Indian Premier League 2026 match against Rajasthan Royals at Eden Gardens, in Kolkata on Sunday. (ANI Photo)
Advertisement

ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ’ਤੇ ਐਤਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਰਿੰਕੂ ਸਿੰਘ ਅਤੇ ਅਨੁਕੂਲ ਰਾਏ ਵਿਚਕਾਰ ਹੋਈ 76 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਰਾਜਸਥਾਨ ਰੌਇਲਜ਼ (RR) ਨੂੰ 4 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਕੇ.ਕੇ.ਆਰ ਹੁਣ ਅੰਕ ਸੂਚੀ ਵਿੱਚ ਨੌਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਰਾਜਸਥਾਨ ਦੀ ਟੀਮ ਚੌਥੇ ਸਥਾਨ 'ਤੇ ਬਣੀ ਹੋਈ ਹੈ।

156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੇ.ਕੇ.ਆਰ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਪਹਿਲੀ ਹੀ ਗੇਂਦ 'ਤੇ ਟਿਮ ਸੀਫਰਟ ਆਊਟ ਹੋ ਗਏ ਅਤੇ ਜਲਦੀ ਹੀ ਕਪਤਾਨ ਅਜਿੰਕਿਆ ਰਹਾਣੇ ਵੀ ਜ਼ੀਰੋ 'ਤੇ ਪੈਵੇਲੀਅਨ ਪਰਤ ਗਏ। ਇੱਕ ਸਮੇਂ ਕੇ.ਕੇ.ਆਰ ਦੀਆਂ 6 ਵਿਕਟਾਂ ਸਿਰਫ਼ 85 ਦੌੜਾਂ 'ਤੇ ਡਿੱਗ ਚੁੱਕੀਆਂ ਸਨ ਅਤੇ ਟੀਮ ਮੁਸੀਬਤ ਵਿੱਚ ਨਜ਼ਰ ਆ ਰਹੀ ਸੀ। ਅਜਿਹੇ ਸਮੇਂ ਰਿੰਕੂ ਸਿੰਘ ਨੇ ਮੋਰਚਾ ਸੰਭਾਲਿਆ ਅਤੇ ਅਨੁਕੂਲ ਰਾਏ ਨਾਲ ਮਿਲ ਕੇ ਤੇਜ਼ੀ ਨਾਲ ਦੌੜਾਂ ਬਣਾਈਆਂ। ਰਿੰਕੂ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਆਖਰੀ ਓਵਰ ਵਿੱਚ ਲਗਾਤਾਰ ਦੋ ਚੌਕੇ ਅਤੇ ਫਿਰ ਇੱਕ ਛੱਕਾ ਮਾਰ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਰਿੰਕੂ 53 ਅਤੇ ਅਨੁਕੂਲ ਰਾਏ 29 ਦੌੜਾਂ ਬਣਾ ਕੇ ਨਾਬਾਦ ਰਹੇ।

Advertisement

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਧਮਾਕੇਦਾਰ ਸ਼ੁਰੂਆਤ ਕਰਦਿਆਂ 28 ਗੇਂਦਾਂ ਵਿੱਚ 46 ਦੌੜਾਂ ਬਣਾਈਆਂ ਅਤੇ ਯਸ਼ਸਵੀ ਜੈਸਵਾਲ ਨੇ 39 ਦੌੜਾਂ ਦਾ ਯੋਗਦਾਨ ਦਿੱਤਾ। ਇੱਕ ਸਮੇਂ ਰਾਜਸਥਾਨ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 81 ਦੌੜਾਂ ਸੀ, ਪਰ ਕੇ.ਕੇ.ਆਰ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ।

Advertisement

ਕੇ.ਕੇ.ਆਰ ਵੱਲੋਂ ਵਰੁਣ ਚੱਕਰਵਰਤੀ ਨੇ ਆਪਣੀ ਫਿਰਕੀ ਦਾ ਜਾਦੂ ਚਲਾਉਂਦੇ ਹੋਏ 14 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਅਤੇ ਟੀ-20 ਕ੍ਰਿਕਟ ਵਿੱਚ ਆਪਣੀਆਂ 200 ਵਿਕਟਾਂ ਵੀ ਪੂਰੀਆਂ ਕੀਤੀਆਂ। ਉਨ੍ਹਾਂ ਨਾਲ ਕਾਰਤਿਕ ਤਿਆਗੀ ਨੇ ਵੀ 3 ਵਿਕਟਾਂ ਹਾਸਲ ਕੀਤੀਆਂ ਜਦਕਿ ਸੁਨੀਲ ਨਰਾਇਣ ਨੇ 2 ਅਹਿਮ ਸਫਲਤਾਵਾਂ ਹਾਸਲ ਕੀਤੀਆਂ। ਰਾਜਸਥਾਨ ਦੇ ਬੱਲੇਬਾਜ਼ ਮੱਧ ਓਵਰਾਂ ਵਿੱਚ ਲਗਾਤਾਰ ਵਿਕਟਾਂ ਗੁਆਉਂਦੇ ਰਹੇ, ਜਿਸ ਕਾਰਨ ਉਹ ਇੱਕ ਵੱਡਾ ਸਕੋਰ ਬਣਾਉਣ ਵਿੱਚ ਅਸਫਲ ਰਹੇ।

ਮੈਚ ਦਾ ਸੰਖੇਪ ਸਕੋਰ

ਰਾਜਸਥਾਨ ਰਾਇਲਜ਼: 155/9 (ਵੈਭਵ ਸੂਰਿਆਵੰਸ਼ੀ 46, ਯਸ਼ਸਵੀ ਜੈਸਵਾਲ 39; ਵਰੁਣ ਚੱਕਰਵਰਤੀ 3/14, ਕਾਰਤਿਕ ਤਿਆਗੀ 3/22)

ਕੋਲਕਾਤਾ ਨਾਈਟ ਰਾਈਡਰਜ਼: 161/6 (ਰਿੰਕੂ ਸਿੰਘ 53*, ਅਨੁਕੂਲ ਰਾਏ 29*; ਰਵਿੰਦਰ ਜਡੇਜਾ 2/8)

ਨਤੀਜਾ: ਕੇ.ਕੇ.ਆਰ 4 ਵਿਕਟਾਂ ਨਾਲ ਜੇਤੂ।

Advertisement
×