DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Rajasthan Royals ਨੇ Mumbai Indians ਨੂੰ 27 ਦੌੜਾਂ ਨਾਲ ਹਰਾਇਆ

ਮੀਂਹ ਕਾਰਨ ਵੀਹ ਓਵਰਾਂ ਦਾ ਮੈਚ 11 ਓਵਰਾਂ ਦਾ ਕੀਤਾ; Rajasthan Royals 150 ਦੌਡ਼ਾਂ; Mumbai Indians 123 ਦੌਡ਼ਾਂ

  • fb
  • twitter
  • whatsapp
  • whatsapp
featured-img featured-img
Guwahati, Apr 08 (ANI): Rajasthan Royals' Sandeep Sharma and teammates celebrate the wicket of Mumbai Indians' Sherfane Rutherford during their Indian Premier League 2026 match at Barsapara Cricket Stadium, in Guwahati on Tuesday. (ANI Photo)
Advertisement

ਇਥੇ ਖੇਡੇ ਗਏ ਆਈਪੀਐਲ ਦੇ ਮੈਚ ਵਿਚ ਅੱਜ ਰਾਜਸਥਾਨ ਰੌਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਮੀਂਹ ਪੈਣ ਕਾਰਨ ਵੀਹ ਓਵਰਾਂ ਦਾ ਮੈਚ ਘਟਾ ਕੇ 11 ਓਵਰਾਂ ਦਾ ਕੀਤਾ ਗਿਆ। ਇਸ ਦੌਰਾਨ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 11 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 150 ਦੌੜਾਂ ਬਣਾਈਆਂ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਠੀਕ ਨਾ ਰਹੀ ਤੇ ਇਸ ਦੀ ਟੀਮ 11 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 123 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਰਾਜਥਾਨ ਰੌਇਲਜ਼ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਲਿਆ।

ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 11 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ। ਸਭ ਤੋਂ ਵਧੀਆ ਪਾਰੀ ਯਸ਼ਸਵੀ ਜਾਇਸਵਾਲ ਨੇ ਖੇਡੀ, ਜਿਸ ਨੇ ਸਿਰਫ 32 ਗੇਂਦਾਂ ਵਿੱਚ 10 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਉਸ ਦੇ ਨਾਲ ਵੈਭਵ ਸੂਰਿਆਵੰਸ਼ੀ ਨੇ ਵੀ ਤੇਜ਼ 39 ਦੌੜਾਂ ਬਣਾਈਆਂ ਅਤੇ ਦੋਵਾਂ ਨੇ ਮਿਲ ਕੇ 80 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਕੀਤੀ।

Advertisement

151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਹਾਲਤ ਕਾਫੀ ਖਰਾਬ ਰਹੀ। 10 ਓਵਰਾਂ ਦੀ ਖੇਡ ਖਤਮ ਹੋਣ ਤੱਕ ਮੁੰਬਈ ਨੇ 116 ਦੌੜਾਂ 'ਤੇ 8 ਵਿਕਟਾਂ ਗੁਆ ਦਿੱਤੀਆਂ ਸਨ। ਟੀਮ ਦੇ ਵੱਡੇ ਖਿਡਾਰੀ ਜਿਵੇਂ ਰੋਹਿਤ ਸ਼ਰਮਾ (5), ਸੂਰਿਆਕੁਮਾਰ ਯਾਦਵ (6) ਅਤੇ ਹਾਰਦਿਕ ਪੰਡਯਾ (9) ਜਲਦੀ ਆਊਟ ਹੋ ਗਏ। ਨਮਨ ਧੀਰ ਅਤੇ ਸ਼ੇਰਫਨ ਰਦਰਫੋਰਡ ਨੇ 25-25 ਦੌੜਾਂ ਬਣਾਈਆਂ ਪਰ ਉਹ ਵੀ ਟੀਮ ਨੂੰ ਸੰਭਾਲ ਨਹੀਂ ਸਕੇ।

Advertisement

Advertisement
×