DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Rajasthan Royals ਨੇ Chennai Super Kings ਨੂੰ ਅੱਠ ਵਿਕਟਾਂ ਨਾਲ ਹਰਾਇਆ; Vaibhav Suryavanshi ਦੀ ਧਮਾਕੇਦਾਰ ਬੱਲੇਬਾਜ਼ੀ

Chennai Super Kings ਦੀ ਸ਼ਰਮਨਾਕ ਹਾਰ; Vaibhav Suryavanshi ਨੇ 15 ਗੇਂਦਾਂ ਵਿੱਚ ਜੜਿਆ ਅਰਧ-ਸੈਂਕੜਾ

  • fb
  • twitter
  • whatsapp
  • whatsapp
featured-img featured-img
Cricket - Indian Premier League - IPL - Rajasthan Royals v Chennai Super Kings - Assam Cricket Association Stadium, Guwahati, India - March 30, 2026 Rajasthan Royals' Riyan Parag and Yashasvi Jaiswal celebrate after winning the match as they shakes hands with Chennai Super Kings players REUTERS/Sahiba Chawdhary
Advertisement

ਗੁਹਾਟੀ ਵਿੱਚ ਅੱਜ ਖੇਡੇ ਗਏ ਆਈ.ਪੀ.ਐਲ. ਦੇ ਸ਼ੁਰੂਆਤੀ ਮੁਕਾਬਲੇ ਵਿੱਚ ਵੈਭਵ ਸੂਰਿਆਵੰਸ਼ੀ ਦੇ ਤੂਫ਼ਾਨੀ ਅਰਧ-ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਮੀ ਵਾਲੀ ਪਿੱਚ ਦਾ ਫਾਇਦਾ ਉਠਾਉਂਦੇ ਹੋਏ ਚੇਨਈ ਦੀ ਪੂਰੀ ਟੀਮ ਨੂੰ ਮਹਿਜ਼ 127 ਦੌੜਾਂ ’ਤੇ ਆਊਟ ਕਰ ਦਿੱਤਾ।

15 ਸਾਲਾ ਵੈਭਵ ਸੂਰਿਆਵੰਸ਼ੀ ਨੇ ਮੈਦਾਨ ਦੇ ਚਾਰੇ ਪਾਸੇ ਚੌਕਿਆਂ ਤੇ ਛੱਕਿਆਂ ਦੀ ਬਰਸਾਤ ਕਰਦਿਆਂ ਸਿਰਫ਼ 15 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ, ਜੋ ਆਈ.ਪੀ.ਐਲ. ਇਤਿਹਾਸ ਦਾ ਤੀਜਾ ਸਭ ਤੋਂ ਤੇਜ਼ ਅਰਧ-ਸੈਂਕੜਾ ਹੈ। ਦੂਜੇ ਪਾਸੇ ਯਸ਼ਸਵੀ ਜੈਸਵਾਲ (38 ਨਾਬਾਦ) ਨੇ ਸੂਰਿਆਵੰਸ਼ੀ ਨੂੰ ਜ਼ਿਆਦਾਤਰ ਸਟਰਾਈਕ ਦੇ ਕੇ ਸਮਝਦਾਰੀ ਨਾਲ ਬੱਲੇਬਾਜ਼ੀ ਕੀਤੀ। ਰਾਜਸਥਾਨ ਨੇ ਜਿੱਤ ਲਈ ਮਿਲੇ 128 ਦੌੜਾਂ ਦੇ ਟੀਚੇ ਨੂੰ ਸਿਰਫ਼ 12.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਸੂਰਿਆਵੰਸ਼ੀ ਦੇ ਆਊਟ ਹੋਣ ਤੋਂ ਬਾਅਦ ਜੈਸਵਾਲ ਅਤੇ ਰਿਆਨ ਪਰਾਗ (14 ਨਾਬਾਦ) ਨੇ ਬਾਕੀ ਰਹਿੰਦੀਆਂ ਦੌੜਾਂ ਪੂਰੀਆਂ ਕੀਤੀਆਂ।

Advertisement

ਇਸ ਸੀਜ਼ਨ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਆਪਣੇ ਸਟਾਰ ਖਿਡਾਰੀਆਂ ਰਾਵਿੰਦਰ ਜਡੇਜਾ ਅਤੇ ਸੰਜੂ ਸੈਮਸਨ ਦੀ ਅਦਲਾ-ਬਦਲੀ ਕੀਤੀ ਸੀ। ਜਡੇਜਾ ਲਈ ਰਾਜਸਥਾਨ ਰਾਇਲਜ਼ ਵਿੱਚ ਵਾਪਸੀ ਬੇਹੱਦ ਸਫਲ ਰਹੀ, ਜਿਨ੍ਹਾਂ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਦੋ ਵਿਕਟਾਂ ਝਟਕਾਈਆਂ। ਦੂਜੇ ਪਾਸੇ, ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ ਦੇ ਸਟਾਰ ਸੰਜੂ ਸੈਮਸਨ ਚੇਨਈ ਲਈ ਆਪਣੇ ਪਹਿਲੇ ਮੈਚ ਵਿੱਚ ਫੇਲ੍ਹ ਸਾਬਤ ਹੋਏ ਅਤੇ ਨਾਂਦਰੇ ਬਰਗਰ ਦੀ ਇੱਕ ਤੇਜ਼ ਗੇਂਦ 'ਤੇ ਬੋਲਡ ਹੋ ਗਏ। ਚੇਨਈ ਦੇ ਕਪਤਾਨ ਰਿਤੂਰਾਜ ਗਾਇਕਵਾੜ ਵੀ ਜੋਫਰਾ ਆਰਚਰ ਦੀ ਗੇਂਦ 'ਤੇ ਕਲੀਨ ਬੋਲਡ ਹੋ ਕੇ ਪੈਵੇਲੀਅਨ ਪਰਤ ਗਏ।

Advertisement

ਚੇਨਈ ਦੀ ਹਾਲਤ ਇੱਕ ਸਮੇਂ ਇੰਨੀ ਖ਼ਰਾਬ ਸੀ ਕਿ 8 ਓਵਰਾਂ ਵਿੱਚ ਉਸ ਦੀਆਂ 6 ਵਿਕਟਾਂ ਸਿਰਫ਼ 57 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਜੇਮੀ ਓਵਰਟਨ (43 ਦੌੜਾਂ) ਦੀ ਪਾਰੀ ਸਦਕਾ ਚੇਨਈ 127 ਦੌੜਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ ਪਰ ਇਹ ਸਕੋਰ ਰਾਜਸਥਾਨ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ। ਰਾਜਸਥਾਨ ਵੱਲੋਂ ਆਰਚਰ, ਬਰਗਰ ਅਤੇ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ।

Advertisement
×