DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Punjab Kings ਨੇ Gujarat Titans ਨੂੰ ਹਰਾਇਆ

ਗੁਜਰਾਤ 162-6 (20 Ov); ਪੰਜਾਬ 165-7 (19.1 Ov)

  • fb
  • twitter
  • whatsapp
  • whatsapp
featured-img featured-img
Mullanpur: Punjab Kings' Cooper Connolly, left, and Xavier Bartlett, centre, being congratulated by Gujarat Titans' Glenn Phillips after winning an Indian Premier League (IPL) 2026 T20 cricket match between Punjab Kings and Gujarat Titans, in Mullanpur, Tuesday, March 31, 2026. (PTI Photo/Shiva Sharma) (PTI03_31_2026_000532A) *** Local Caption ***
Advertisement

ਨਿਊ ਚੰਡੀਗੜ੍ਹ ਦੇ ਪੀ ਸੀ ਏ ਸਟੇਡੀਅਮ ਵਿੱਚ ਅੱਜ ਆਈਪੀਐਲ ਦਾ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਦਰਮਿਆਨ ਮੈਚ ਖੇਡਿਆ ਗਿਆ।

ਮੁੱਲਾਂਪੁਰ ਦੇ ਮੈਦਾਨ ਵਿੱਚ ਖੇਡੇ ਗਏ ਆਈ.ਪੀ.ਐੱਲ. ਦੇ ਰੌਮਾਂਚਕ ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੇ ਗੁਜਰਾਤ ਟਾਈਟਨਸ (GT) ਨੂੰ 3 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਪੰਜਾਬ ਦੀ ਜਿੱਤ ਦੇ ਹੀਰੋ ਕੂਪਰ ਕੋਨੋਲੀ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ ਅਰਧ ਸੈਂਕੜਾ ਜੜਿਆ ਅਤੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਉਨ੍ਹਾਂ ਦੇ ਹੱਕ ਵਿੱਚ ਰਿਹਾ।

Advertisement

ਪੰਜਾਬ ਦੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਗੁਜਰਾਤ ਟਾਈਟਨਸ ਨੂੰ 20 ਓਵਰਾਂ ਵਿੱਚ 162 ਦੌੜਾਂ 'ਤੇ ਹੀ ਰੋਕ ਦਿੱਤਾ। ਪੰਜਾਬ ਵੱਲੋਂ ਵਿਜੇਕੁਮਾਰ ਵਿਸ਼ਾਕ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਯੁਜ਼ਵੇਂਦਰ ਚਾਹਲ ਨੇ 2 ਅਤੇ ਮਾਰਕੋ ਜੈਨਸਨ ਨੇ 1 ਵਿਕਟ ਹਾਸਲ ਕੀਤੀ। ਗੁਜਰਾਤ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ 39, ਜੋਸ ਬਟਲਰ ਨੇ 38 ਅਤੇ ਗਲੇਨ ਫਿਲਿਪਸ ਨੇ 25 ਦੌੜਾਂ ਬਣਾਈਆਂ। ਹਾਲਾਂਕਿ ਗੁਜਰਾਤ ਦੇ ਬੱਲੇਬਾਜ਼ਾਂ ਨੇ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕੀ ਰੱਖਿਆ, ਜਿਸ ਸਦਕਾ ਪੰਜਾਬ ਨੇ ਇਹ ਮੈਚ ਆਪਣੇ ਨਾਮ ਕਰ ਲਿਆ।

Advertisement

Advertisement
×