DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IPL 2026: Mumbai Indians ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ; ਪੰਜਾਬ ਦੀ ਲਗਾਤਾਰ ਪੰਜਵੀਂ ਹਾਰ

Tilak Varm ਦੀ ਨਾਬਾਦ 75 ਦੌੜਾਂ ਦੀ ਪਾਰੀ ਨੇ ਪਲਟਿਆ ਮੈਚ; ਆਖਰੀ ਓਵਰ ਵਿੱਚ ਬਣਾਈਆਂ 15 ਦੌੜਾਂ; ਧਰਮਸ਼ਾਲਾ ਵਿਚ ਪੰਜਾਬ ਦੀਆਂ ਪਲੇਅ-ਆਫ ਦੀਆਂ ਉਮੀਦਾਂ ਨੂੰ ਲੱਗਿਆ ਝਟਕਾ

  • fb
  • twitter
  • whatsapp
  • whatsapp
featured-img featured-img
Dharamshala: Mumbai Indians' Will Jacks, left, and Tilak Varma greet each other between the wickets during an Indian Premier League (IPL) 2026 T20 cricket match between Punjab Kings and Mumbai Indians, in Dharamshala, Himachal Pradesh, Thursday, May 14, 2026. (PTI Photo/Karma Bhutia) (PTI05_14_2026_000717B) *** Local Caption ***
Advertisement

ਧਰਮਸ਼ਾਲਾ ਵਿਚ ਅੱਜ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ (MI) ਨੇ ਪੰਜਾਬ ਕਿੰਗਜ਼ (PBKS) ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ ਪਰ ਮੁੰਬਈ ਦੇ ਬੱਲੇਬਾਜ਼ਾਂ ਨੇ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾ ਕੇ ਇਸ ਟੀਚੇ ਨੂੰ ਸਰ ਕਰ ਲਿਆ। ਇਸ ਹਾਰ ਨਾਲ ਪੰਜਾਬ ਦੀ ਟੀਮ ਇਸ ਸੀਜ਼ਨ ਵਿੱਚ ਲਗਾਤਾਰ ਪੰਜਵਾਂ ਮੈਚ ਹਾਰ ਗਈ ਹੈ।

ਮੁੰਬਈ ਦੀ ਜਿੱਤ ਦੇ ਹੀਰੋ ਤਿਲਕ ਵਰਮਾ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 75 ਦੌੜਾਂ ਬਣਾਈਆਂ। ਮੈਚ ਉਦੋਂ ਬੇਹੱਦ ਫਸਵਾਂ ਹੋ ਗਿਆ ਜਦੋਂ ਜਿੱਤ ਲਈ ਆਖਰੀ ਓਵਰ ਵਿੱਚ 15 ਦੌੜਾਂ ਦੀ ਲੋੜ ਸੀ ਪਰ ਤਿਲਕ ਨੇ ਆਪਣੀ ਸੂਝ-ਬੂਝ ਨਾਲ ਮੁੰਬਈ ਦੀ ਝੋਲੀ ਵਿੱਚ ਜਿੱਤ ਪਾ ਦਿੱਤੀ। ਪੰਜਾਬ ਦੇ ਗੇਂਦਬਾਜ਼ ਲਗਪਗ ਪੂਰੇ ਮੈਚ ਦੌਰਾਨ ਸੰਘਰਸ਼ ਕਰਦੇ ਨਜ਼ਰ ਆਏ ਅਤੇ ਮੁੰਬਈ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਉਣ ਵਿੱਚ ਨਾਕਾਮ ਰਹੇ।ਪਲੇਅ-ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ (MI) ਨੇ ਵੀਰਵਾਰ ਨੂੰ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੂੰ 6 ਵਿਕਟਾਂ ਨਾਲ ਹਰਾ ਕੇ ਆਪਣੀ ਸਾਖ ਬਚਾਈ ਹੈ। ਮੁੰਬਈ ਨੇ 201 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ 19.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 205 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੁੰਬਈ ਦੀ ਜਿੱਤ ਦੇ ਸੂਤਰਧਾਰ ਤਿਲਕ ਵਰਮਾ ਰਹੇ, ਜਿਨ੍ਹਾਂ ਨੇ ਮਹਿਜ਼ 33 ਗੇਂਦਾਂ ਵਿੱਚ ਨਾਬਾਦ 75 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ। ਉਨ੍ਹਾਂ ਦਾ ਸਾਥ ਵਿਲ ਜੈਕਸ ਨੇ ਦਿੱਤਾ, ਜੋ 10 ਗੇਂਦਾਂ ਵਿੱਚ 25 ਦੌੜਾਂ ਬਣਾ ਕੇ ਨਾਬਾਦ ਰਹੇ।

Advertisement

ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ ਸਨ। ਪੰਜਾਬ ਵੱਲੋਂ ਪ੍ਰਭਸਿਮਰਨ ਸਿੰਘ ਨੇ ਸਭ ਤੋਂ ਵੱਧ 57 ਦੌੜਾਂ ਦਾ ਯੋਗਦਾਨ ਦਿੱਤਾ। ਮੁੰਬਈ ਲਈ ਸ਼ਾਰਦੁਲ ਠਾਕੁਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 39 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਹੋਰ ਗੇਂਦਬਾਜ਼ਾਂ ਵਿੱਚ ਦੀਪਕ ਨੇ 2, ਜਦਕਿ ਕੋਰਬਿਨ ਬੋਸ਼ ਅਤੇ ਰਾਜ ਬਾਵਾ ਨੇ 1-1 ਵਿਕਟ ਹਾਸਲ ਕੀਤੀ। ਪੰਜਾਬ ਵੱਲੋਂ ਅਜ਼ਮਤੁੱਲਾ ਉਮਰਜ਼ਈ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 36 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।

Advertisement

ਸੰਖੇਪ ਸਕੋਰ:

ਪੰਜਾਬ ਕਿੰਗਜ਼: 20 ਓਵਰਾਂ ਵਿੱਚ 200/8 (ਪ੍ਰਭਸਿਮਰਨ ਸਿੰਘ 57; ਸ਼ਾਰਦੁਲ ਠਾਕੁਰ 4/39)

ਮੁੰਬਈ ਇੰਡੀਅਨਜ਼: 19.5 ਓਵਰਾਂ ਵਿੱਚ 205/4 (ਤਿਲਕ ਵਰਮਾ 75 ਨਾਬਾਦ; ਅਜ਼ਮਤੁੱਲਾ ਉਮਰਜ਼ਈ 2/36)

Advertisement
×