DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Kolkata Knight Riders ਨੇ ਗੁਜਰਾਤ ਟਾਈਟਨਜ਼ ਨੂੰ 29 ਦੌੜਾਂ ਨਾਲ ਹਰਾਇਆ; ਪਲੇਅ-ਆਫ ਦੀਆਂ ਉਮੀਦਾਂ ਬਰਕਰਾਰ

Kolkata Knight Riders vs Gujarat Titans: ਕੇ.ਕੇ.ਆਰ. ਨੇ ਗੁਜਰਾਤ ਟਾਈਟਨਜ਼ ਨੂੰ ਦਿੱਤਾ ਸੀ 248 ਦੌੜਾਂ ਦਾ ਟੀਚਾ

  • fb
  • twitter
  • whatsapp
  • whatsapp
featured-img featured-img
Cricket - Indian Premier League - IPL - Kolkata Knight Riders v Gujarat Titans - Eden Gardens, Kolkata, India - May 16, 2026 Kolkata Knight Riders' Sunil Narine celebrates with Anukul Roy after the match REUTERS/Sahiba Chawdhary
Advertisement

ਕੋਲਕਾਤਾ ਵਿਚ ਸ਼ਨਿਚਰਵਾਰ ਨੂੰ ਖੇਡੇ ਗਏ ਆਈ.ਪੀ.ਐੱਲ. (IPL) ਦੇ ਰੋਮਾਂਚਕ ਅਤੇ ਹਾਈ-ਸਕੋਰਿੰਗ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਗੁਜਰਾਤ ਟਾਈਟਨਜ਼ (GT) ਨੂੰ 29 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀਆਂ ਪਲੇਅ-ਆਫ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇ.ਕੇ.ਆਰ. ਨੇ ਫਿਨ ਐਲਨ ਦੀ ਤੂਫ਼ਾਨੀ ਪਾਰੀ ਦੀ ਬਦੌਲਤ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ। ਜਵਾਬ ਵਿੱਚ ਗੁਜਰਾਤ ਟਾਈਟਨਜ਼ ਦੀ ਟੀਮ ਸ਼ਾਨਦਾਰ ਕੋਸ਼ਿਸ਼ ਦੇ ਬਾਵਜੂਦ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 218 ਦੌੜਾਂ ਹੀ ਬਣਾ ਸਕੀ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੋਲਕਾਤਾ ਦੀ ਸ਼ੁਰੂਆਤ ਬੇਹੱਦ ਧਮਾਕੇਦਾਰ ਰਹੀ। ਸਲਾਮੀ ਬੱਲੇਬਾਜ਼ ਫਿਨ ਐਲਨ ਨੇ ਮਹਿਜ਼ 35 ਗੇਂਦਾਂ ਵਿੱਚ 93 ਦੌੜਾਂ ਦੀ ਪਾਰੀ ਖੇਡੀ। ਐਲਨ ਦੇ ਆਊਟ ਹੋਣ ਤੋਂ ਬਾਅਦ ਰਘੂਵੰਸ਼ੀ ਨੇ 44 ਗੇਂਦਾਂ ਵਿੱਚ ਨਾਬਾਦ 82 ਦੌੜਾਂ ਬਣਾਈਆਂ ਅਤੇ ਕੈਮਰਨ ਗ੍ਰੀਨ (ਨਾਬਾਦ 52) ਨਾਲ ਮਿਲ ਕੇ 53 ਗੇਂਦਾਂ ਵਿੱਚ 108 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਟੀਮ ਨੂੰ 247 ਦੇ ਸਕੋਰ ਤੱਕ ਪਹੁੰਚਾਇਆ।

Advertisement

248 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਟਾਈਟਨਜ਼ ਨੇ ਵੀ ਵਧੀਆ ਖੇਡ ਦਿਖਾਈ। ਕਪਤਾਨ ਸ਼ੁਭਮਨ ਗਿੱਲ ਨੇ ਟੀਮ ਦੀ ਅਗਵਾਈ ਕੀਤੀ ਅਤੇ 49 ਗੇਂਦਾਂ ਵਿੱਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੂਜੇ ਪਾਸੇ ਜੋਸ ਬਟਲਰ ਨੇ 35 ਗੇਂਦਾਂ ਵਿੱਚ 57 ਦੌੜਾਂ ਬਣਾ ਕੇ ਗਿੱਲ ਦਾ ਪੂਰਾ ਸਾਥ ਦਿੱਤਾ। ਓਪਨਰ ਸਾਈ ਸੁਦਰਸਨ (28 ਗੇਂਦਾਂ ਵਿੱਚ ਨਾਬਾਦ 53) ਖੇਡ ਦੌਰਾਨ retired hurt ਹੋ ਕੇ ਬਾਹਰ ਚਲੇ ਗਏ ਸਨ, ਪਰ ਬਾਅਦ ਵਿੱਚ ਉਹਨਾਂ ਨੇ ਵਾਪਸੀ ਕਰਕੇ ਅਰਧ-ਸੈਂਕੜਾ ਜੜਿਆ। ਹਾਲਾਂਕਿ, ਕੇ.ਕੇ.ਆਰ. ਦੇ ਸਪਿੰਨਰ ਸੁਨੀਲ ਨਰੇਨ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ ਸਿਰਫ਼ 29 ਦੌੜਾਂ ਦੇ ਕੇ 2 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ।

Advertisement

ਮੈਚ ਦਾ ਸੰਖੇਪ ਸਕੋਰ:

ਕੇ.ਕੇ.ਆਰ: 20 ਓਵਰਾਂ ਵਿੱਚ 247/2 (ਫਿਨ ਐਲਨ 93, ਅੰਗਕ੍ਰਿਸ਼ ਰਘੂਵੰਸ਼ੀ ਨਾਬਾਦ 82, ਕੈਮਰਨ ਗ੍ਰੀਨ ਨਾਬਾਦ 52; ਮੁਹੰਮਦ ਸਿਰਾਜ 1/50)

ਗੁਜਰਾਤ ਟਾਈਟਨਜ਼: 20 ਓਵਰਾਂ ਵਿੱਚ 218/4 (ਸ਼ੁਭਮਨ ਗਿੱਲ 85, ਜੋਸ ਬਟਲਰ 57, ਸਾਈ ਸੁਦਰਸਨ ਨਾਬਾਦ 53; ਸੁਨੀਲ ਨਰੇਨ 2/29)

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਗੁਜਰਾਤ ਟਾਈਟਨਜ਼ (GT) ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ 'ਤੇ 247 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਗੁਜਰਾਤ ਟਾਈਟਨਜ਼ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ਨੂੰ ਕੇ.ਕੇ.ਆਰ. ਦੇ ਬੱਲੇਬਾਜ਼ਾਂ ਨੇ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿੱਤਾ। ਕੋਲਕਾਤਾ ਦੇ ਸਲਾਮੀ ਬੱਲੇਬਾਜ਼ ਫਿਨ ਐਲਨ ਨੇ ਮੈਦਾਨ 'ਤੇ ਚੌਕਿਆਂ ਅਤੇ ਛੱਕਿਆਂ ਦੀ ਝੜੀ ਲਾਉਂਦਿਆਂ ਮਹਿਜ਼ 35 ਗੇਂਦਾਂ ਵਿੱਚ 93 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਆਪਣੀ ਐਲਨ ਨੇ 10 ਛੱਕੇ ਅਤੇ 4 ਚੌਕੇ ਜੜੇ।

ਫਿਨ ਐਲਨ ਨੇ ਦੂਜੇ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਨਾਲ ਮਿਲ ਕੇ ਦੂਜੀ ਵਿਕਟ ਲਈ ਸਿਰਫ਼ 41 ਗੇਂਦਾਂ ਵਿੱਚ 95 ਦੌੜਾਂ ਦੀ ਤੇਜ਼-ਤਰਾਰ ਸਾਂਝੇਦਾਰੀ ਕੀਤੀ। ਐਲਨ ਦੇ ਆਊਟ ਹੋਣ ਤੋਂ ਬਾਅਦ ਵੀ ਰਘੂਵੰਸ਼ੀ ਨੇ ਇੱਕ ਪਾਸਾ ਸੰਭਾਲੀ ਰੱਖਿਆ ਅਤੇ 44 ਗੇਂਦਾਂ ਵਿੱਚ 82 ਦੌੜਾਂ ਬਣਾ ਕੇ ਨਾਬਾਦ ਰਹੇ। ਰਘੂਵੰਸ਼ੀ ਨੇ ਫਿਰ ਕੈਮਰਨ ਗ੍ਰੀਨ ਨਾਲ ਮਿਲ ਕੇ ਤੇਜ਼ ਤਰਾਰ ਪਾਰੀ ਖੇਡੀ ਤੇ ਦੋਵਾਂ ਨੇ ਮਿਲ ਕੇ 53 ਗੇਂਦਾਂ ਵਿੱਚ 108 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਟੀਮ ਨੂੰ 250 ਦੇ ਅੰਕੜੇ ਦੇ ਨੇੜੇ ਪਹੁੰਚਾ ਦਿੱਤਾ। ਕੈਮਰਨ ਗ੍ਰੀਨ ਨੇ ਵੀ ਹਮਲਾਵਰ ਰੁਖ ਅਪਣਾਉਂਦੇ ਹੋਏ ਸਿਰਫ 52 ਦੌੜਾਂ ਬਣਾ ਕੇ ਨਾਬਾਦ ਪਾਰੀ ਖੇਡੀ।

ਕੋਲਕਾਤਾ ਦੇ ਬੱਲੇਬਾਜ਼ਾਂ ਦੇ ਇਸ ਹਮਲੇ ਦੇ ਸਾਹਮਣੇ ਗੁਜਰਾਤ ਟਾਈਟਨਜ਼ ਦਾ ਕੋਈ ਵੀ ਗੇਂਦਬਾਜ਼ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕਿਆ ਅਤੇ ਸਾਰੇ ਕਾਫੀ ਮਹਿੰਗੇ ਸਾਬਤ ਹੋਏ। ਗੁਜਰਾਤ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਮੁਹੰਮਦ ਸਿਰਾਜ ਨੇ 4 ਓਵਰਾਂ ਵਿੱਚ 50 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ, ਜਦਕਿ ਸਾਈ ਕਿਸ਼ੋਰ ਨੇ 38 ਦੌੜਾਂ ਦੇ ਕੇ ਇਕ ਖਿਡਾਰੀ ਨੂੰ ਆਊਟ ਕੀਤਾ।

Advertisement
×