DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IPL 2026: Gujarat Titans ਨੇ ਰੌਇਲ ਚੈਲੰਜਰਜ਼ ਬੰਗਲੁਰੂ ਨੂੰ ਚਾਰ ਵਿਕਟਾਂ ਨਾਲ ਹਰਾਇਆ

Shubman Gill ਅਤੇ Jos Buttler ਦੀਆਂ ਸ਼ਾਨਦਾਰ ਪਾਰੀਆਂ ਸਦਕਾ ਜਿੱਤ ਹਾਸਲ ਕੀਤੀ

  • fb
  • twitter
  • whatsapp
  • whatsapp
featured-img featured-img
Ahmedabad: Gujarat Titans' Rahul Tewatia, left, and Rashid Khan during the Indian Premier League (IPL) 2026 T20 cricket match between Gujarat Titans and Royal Challengers Bengaluru, in Ahmedabad, Gujarat, Thursday, April 30, 2026. (PTI Photo/Arun Sharma) (PTI04_30_2026_000565A)
Advertisement

ਅਹਿਮਦਾਬਾਦ ਵਿੱਚ ਅੱਜ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੌਜੂਦਾ ਚੈਂਪੀਅਨ ਰੌਇਲ ਚੈਲੰਜਰਜ਼ ਬੰਗਲੁਰੂ (RCB) ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ। ਕਪਤਾਨ ਸ਼ੁਭਮਨ ਗਿੱਲ ਨੇ ਮਹਿਜ਼ 18 ਗੇਂਦਾਂ ਵਿੱਚ 43 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦਕਿ ਜੋਸ ਬਟਲਰ ਨੇ 19 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਗੁਜਰਾਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਨਾਲ ਗੁਜਰਾਤ ਦੇ 10 ਅੰਕ ਹੋ ਗਏ ਹਨ। ਗੁਜਰਾਤ ਨੇ 15.5 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ ਅਤੇ ਜੇਤੂ ਟੀਚਾ ਹਾਸਲ ਕਰ ਲਿਆ।

ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰ.ਸੀ.ਬੀ. ਦੀ ਟੀਮ 19.2 ਓਵਰਾਂ ਵਿੱਚ ਮਹਿਜ਼ 155 ਦੌੜਾਂ ਬਣਾ ਕੇ ਆਊਟ ਹੋ ਗਈ। ਕਾਗਿਸੋ ਰਬਾਡਾ ਅਤੇ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਸਾਹਮਣੇ ਬੰਗਲੁਰੂ ਦੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ। ਟੀਮ ਦੀ ਕੋਈ ਵੀ ਵੱਡੀ ਸਾਂਝੇਦਾਰੀ ਨਹੀਂ ਬਣ ਸਕੀ ਅਤੇ ਵਿਕਟਾਂ ਡਿੱਗਦੀਆਂ ਰਹੀਆਂ। ਬੰਗਲੁਰੂ ਵੱਲੋਂ ਦੇਵਦੱਤ ਪਡੀਕਲ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ ਨੇ 28 ਦੌੜਾਂ ਦਾ ਯੋਗਦਾਨ ਦਿੱਤਾ।

Advertisement

ਗੁਜਰਾਤ ਟਾਈਟਨਜ਼ ਵੱਲੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦ ਖਾਨ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ 22 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਉਸ ਨੇ ਆਰ.ਸੀ.ਬੀ. ਦੇ ਕਪਤਾਨ ਰਜਤ ਪਾਟੀਦਾਰ, ਕਰੁਣਾਲ ਪਾਂਡਿਆ ਅਤੇ ਵੈਂਕਟੇਸ਼ ਅਈਅਰ ਨੂੰ ਪੈਵੇਲੀਅਨ ਭੇਜਿਆ। ਜੇਸਨ ਹੋਲਡਰ ਅਤੇ ਰਾਸ਼ਿਦ ਖਾਨ ਨੇ ਵੀ ਦੋ-ਦੋ ਵਿਕਟਾਂ ਝਟਕਾਈਆਂ। ਬੰਗਲੁਰੂ ਵੱਲੋਂ ਭੁਵਨੇਸ਼ਵਰ ਕੁਮਾਰ ਨੇ 28 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰ ਕੇ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਜਿੱਤ ਲਈ ਕਾਫੀ ਨਹੀਂ ਸੀ।

Advertisement

ਮੈਚ ਦਾ ਸਕੋਰ

ਰੌਇਲ ਚੈਲੰਜਰਜ਼ ਬੰਗਲੁਰੂ: 19.2 ਓਵਰਾਂ ਵਿੱਚ 155 ਦੌੜਾਂ (ਆਲ ਆਊਟ), (ਦੇਵਦੱਤ ਪਡੀਕਲ 40, ਵਿਰਾਟ ਕੋਹਲੀ 28; ਅਰਸ਼ਦ ਖਾਨ 3/22, ਰਾਸ਼ਿਦ ਖਾਨ 2/19)

ਗੁਜਰਾਤ ਟਾਈਟਨਜ਼: 15.5 ਓਵਰਾਂ ਵਿੱਚ 158/6 (ਸ਼ੁਭਮਨ ਗਿੱਲ 43, ਜੋਸ ਬਟਲਰ 39; ਭੁਵਨੇਸ਼ਵਰ ਕੁਮਾਰ 3/28, ਰੋਮਾਰੀਓ ਸ਼ੈਫਰਡ 2/30)

Advertisement
×