DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Gujarat Titans ਨੇ ਰਾਜਸਥਾਨ ਰੌਇਲਜ਼ ਨੂੰ 77 ਦੌੜਾਂ ਨਾਲ ਹਰਾਇਆ

ਗੁਜਰਾਤ 229 ਦੌੜਾਂ; ਰਾਜਸਥਾਨ 152 ਦੌੜਾਂ

  • fb
  • twitter
  • whatsapp
  • whatsapp
featured-img featured-img
Jaipur, May 09 (ANI): Gujarat Titans' players greet Rajasthan Royals' Brijesh Sharma and Tushar Deshpande after their Indian Premier League 2026 match at Sawai Mansingh Stadium, in Jaipur on Saturday. (ANI Photo)
Advertisement

ਕਪਤਾਨ ਸ਼ੁਭਮਨ ਗਿੱਲ ਦੀ ਸ਼ਾਨਦਾਰ 84 ਦੌੜਾਂ ਦੀ ਪਾਰੀ ਤੋਂ ਬਾਅਦ ਲੈੱਗ ਸਪਿੰਨਰ ਰਾਸ਼ਿਦ ਖਾਨ ਦੀ ਗੇਂਦਬਾਜ਼ੀ (4 ਵਿਕਟਾਂ) ਦੀ ਬਦੌਲਤ ਗੁਜਰਾਤ ਟਾਈਟਨਸ ਨੇ ਰਾਜਸਥਾਨ ਰੌਇਲਜ਼ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਗੁਜਰਾਤ ਪਲੇਅ-ਆਫ ਦੇ ਹੋਰ ਨੇੜੇ ਪਹੁੰਚ ਗਿਆ ਹੈ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਗਿੱਲ ਅਤੇ ਸਾਈ ਸੁਦਰਸ਼ਨ (55) ਨੇ ਪਹਿਲੀ ਵਿਕਟ ਲਈ 118 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਸਦਕਾ ਗੁਜਰਾਤ ਨੇ 20 ਓਵਰਾਂ ਵਿੱਚ 229/4 ਦਾ ਸਕੋਰ ਖੜ੍ਹਾ ਕੀਤਾ। ਅਖੀਰ ਵਿੱਚ ਵਾਸ਼ਿੰਗਟਨ ਸੁੰਦਰ (37 ਨਾਬਾਦ) ਅਤੇ ਰਾਹੁਲ ਤੇਵਤੀਆ (14 ਨਾਬਾਦ) ਨੇ ਤੇਜ਼ੀ ਨਾਲ ਦੌੜਾਂ ਬਣਾ ਕੇ ਟੀਮ ਨੂੰ ਇਸ ਸੀਜ਼ਨ ਦੇ ਸਭ ਤੋਂ ਵੱਡੇ ਸਕੋਰ ਤੱਕ ਪਹੁੰਚਾਇਆ।

Advertisement

230 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਦੀ ਸ਼ੁਰੂਆਤ ਬਹੁਤ ਧਮਾਕੇਦਾਰ ਰਹੀ। ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਮਹਿਜ਼ 16 ਗੇਂਦਾਂ ਵਿੱਚ 36 ਦੌੜਾਂ (3 ਚੌਕੇ, 3 ਛੱਕੇ) ਬਣਾਈਆਂ। ਧਰੁਵ ਜੁਰੇਲ ਨੇ ਵੀ 10 ਗੇਂਦਾਂ ਵਿੱਚ 24 ਦੌੜਾਂ ਬਣਾ ਕੇ ਰਫਤਾਰ ਬਣਾਈ ਰੱਖੀ। 5 ਓਵਰਾਂ ਵਿੱਚ 2 ਵਿਕਟਾਂ 'ਤੇ 62 ਦੌੜਾਂ ਬਣਾ ਕੇ ਰਾਜਸਥਾਨ ਮੈਚ ਵਿੱਚ ਬਣਿਆ ਹੋਇਆ ਸੀ, ਪਰ ਗੁਜਰਾਤ ਦੇ ਗੇਂਦਬਾਜ਼ਾਂ ਨੇ ਵਾਪਸੀ ਕਰਦਿਆਂ ਪੂਰੀ ਟੀਮ ਨੂੰ 16.3 ਓਵਰਾਂ ਵਿੱਚ 152 ਦੌੜਾਂ 'ਤੇ ਹੀ ਆਊਟ ਕਰ ਦਿੱਤਾ।

Advertisement

ਮੱਧ ਓਵਰਾਂ ਵਿੱਚ ਰਾਸ਼ਿਦ ਖਾਨ ਨੇ ਮੈਚ ਦਾ ਪਾਸਾ ਪਲਟ ਦਿੱਤਾ। ਉਸ ਨੇ 33 ਦੌੜਾਂ ਦੇ ਕੇ 4 ਅਹਿਮ ਵਿਕਟਾਂ ਹਾਸਲ ਕੀਤੀਆਂ। ਉਸ ਨੇ ਧਰੁਵ ਜੁਰੇਲ, ਡੋਨੋਵਨ ਫਰੇਰਾ ਅਤੇ ਰਾਵਿੰਦਰ ਜਡੇਜਾ ਨੂੰ ਆਊਟ ਕੀਤਾ। ਤੇਜ਼ ਗੇਂਦਬਾਜ਼ਾਂ ਵਿੱਚੋਂ ਕਾਗਿਸੋ ਰਬਾਡਾ ਨੇ 2 ਅਤੇ ਮੁਹੰਮਦ ਸਿਰਾਜ ਨੇ 1 ਵਿਕਟ ਹਾਸਲ ਕੀਤੀ ਜਦਕਿ ਜੇਸਨ ਹੋਲਡਰ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀਆਂ3 ਵਿਕਟਾਂ ਹਾਸਲ ਕੀਤੀਆਂ।

ਇਹ ਗੁਜਰਾਤ ਟਾਈਟਨਸ ਦੀ ਲਗਾਤਾਰ ਚੌਥੀ ਜਿੱਤ ਹੈ। ਹੁਣ ਉਨ੍ਹਾਂ ਦੇ ਵੀ ਸਨਰਾਈਜ਼ਰਜ਼ ਹੈਦਰਾਬਾਦ ਵਾਂਗ 14 ਅੰਕ ਹੋ ਗਏ ਹਨ ਅਤੇ ਪਲੇਅ-ਆਫ ਦੀ ਦੌੜ ਵਿੱਚ ਸਥਿਤੀ ਮਜ਼ਬੂਤ ਹੋ ਗਈ ਹੈ। ਦੂਜੇ ਪਾਸੇ, ਰਾਜਸਥਾਨ ਰੌਇਲਜ਼ ਲਈ ਇਹ ਹਾਰ ਭਾਰੀ ਰਹੀ, ਕਿਉਂਕਿ ਉਸ ਦੇ ਨਿਯਮਤ ਕਪਤਾਨ ਰਿਆਨ ਪਰਾਗ ਸੱਟ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਸਕੇ ਸਨ ਅਤੇ ਯਸ਼ਸਵੀ ਜੈਸਵਾਲ ਨੇ ਟੀਮ ਦੀ ਅਗਵਾਈ ਕੀਤੀ।

Advertisement
×