DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: Delhi Capitals ਨੇ Mumbai Indians ਨੂੰ 6 ਵਿਕਟਾਂ ਨਾਲ ਹਰਾਇਆ

Mumbai Indians ਛੇ ਵਿਕਟਾਂ ਦੇ ਨੁਕਸਾਨ ਨਾਲ 162 ਦੌਡ਼ਾਂ; Delhi Capitals ਚਾਰ ਵਿਕਟਾਂ ਦੇ ਨੁਕਸਾਨ ਨਾਲ 164 ਦੌਡ਼ਾਂ

  • fb
  • twitter
  • whatsapp
  • whatsapp
featured-img featured-img
New Delhi: Delhi Capitals' Sameer Rizvi, front, being greeted by David Miller as the former returns to the pavilion after his dismissal by Mumbai Indians' Corbin Bosch during an Indian Premier League (IPL) 2026 T20 cricket match between Delhi Capitals and Mumbai Indians, in New Delhi, Saturday, April 4, 2026. (PTI Photo/Ravi Choudhary) (PTI04_04_2026_000452B) *** Local Caption ***
Advertisement

ਆਈਪੀਐਲ ਦੇ ਅੱਜ ਦੇ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ। ਟੀਮ ਵੱਲੋਂ ਕਪਤਾਨੀ ਕਰ ਰਹੇ ਸੂਰਿਆਕੁਮਾਰ ਯਾਦਵ ਨੇ ਸਭ ਤੋਂ ਵੱਧ 51 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 35 ਦੌੜਾਂ ਅਤੇ ਨਮਨ ਧੀਰ ਨੇ 28 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਮਿਚੇਲ ਸੈਂਟਨਰ 18 ਦੌੜਾਂ ਬਣਾ ਕੇ ਨਾਬਾਦ ਰਹੇ। ਦਿੱਲੀ ਵੱਲੋਂ ਮੁਕੇਸ਼ ਕੁਮਾਰ ਨੇ 2 ਵਿਕਟਾਂ ਹਾਸਲ ਕੀਤੀਆਂ ਅਤੇ ਅਕਸ਼ਰ ਪਟੇਲ, ਲੁੰਗੀ ਐਨਗਿਡੀ, ਵਿਪਰਾਜ ਨਿਗਮ ਤੇ ਟੀ ਨਟਰਾਜਨ ਨੇ 1-1 ਵਿਕਟ ਹਾਸਲ ਕੀਤੀ।

Advertisement

163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਟੀਮ ਨੇ 18.1 ਓਵਰਾਂ ਵਿੱਚ ਸਿਰਫ਼ 4 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਇਸ ਦੌਰਾਨ ਰਿਜ਼ਵੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 90 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦੇ ਨਜ਼ਦੀਕ ਪਹੁੰਚਾਇਆ।

Advertisement

ਮੁੰਬਈ ਦੇ ਨਿਯਮਤ ਕਪਤਾਨ ਹਾਰਦਿਕ ਪਾਂਡਿਆ ਇਸ ਮੈਚ ਵਿੱਚ ਨਹੀਂ ਖੇਡੇ। ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਹਾਰਦਿਕ ਪੂਰੀ ਤਰ੍ਹਾਂ ਫਿੱਟ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਟੀਮ ਦੀ ਕਮਾਨ ਸੰਭਾਲਣੀ ਪਈ।

Advertisement
×