DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IPL 2026: ਬੰਗਲੂਰੂ ਤੇ ਗੁਜਰਾਤ ਵਿਚਾਲੇ ਮੁਕਾਬਲਾ ਅੱਜ

ਆਰ ਸੀ ਬੀ ਦੀ ਬੱਲੇਬਾਜ਼ੀ ਅਤੇ ਗੁਜਰਾਤ ਦੀ ਗੇਂਦਬਾਜ਼ੀ ਵਿਚਾਲੇ ਹੋਵੇਗਾ ਫਸਵਾਂ ਮੁਕਾਬਲਾ

  • fb
  • twitter
  • whatsapp
  • whatsapp
featured-img featured-img
ਧਰਮਸ਼ਾਲਾ ਵਿੱਚ ਆਈ ਪੀ ਐੱਲ ਦੇ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਆਰ ਸੀ ਬੀ ਦੇ ਬੱਲੇਬਾਜ਼ ਵਿਰਾਟ ਕੋਹਲੀ। -ਫੋਟੋ: ਪੀਟੀਆਈ
Advertisement
ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਣ ਵੱਲ ਮਜ਼ਬੂਤੀ ਨਾਲ ਕਦਮ ਵਧਾ ਰਹੀ ਰੌਇਲ ਚੈਲੰਜਰਜ਼ ਬੰਗਲੂਰੂ (ਆਰ ਸੀ ਬੀ) ਨੂੰ ਜੇਕਰ ਸਿੱਧੇ ਫਾਈਨਲ ਵਿੱਚ ਜਗ੍ਹਾ ਬਣਾਉਣੀ ਹੈ, ਤਾਂ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕੁਆਲੀਫਾਇਰ ਵਿੱਚ ਮੰਗਲਵਾਰ ਨੂੰ ਇੱਥੇ ਗੁਜਰਾਤ ਟਾਈਟਨਜ਼ ਦੇ ਅਨੁਸ਼ਾਸਿਤ ਗੇਂਦਬਾਜ਼ੀ ਹਮਲੇ ਦਾ ਡਟ ਕੇ ਸਾਹਮਣਾ ਕਰਨਾ ਪਵੇਗਾ। ਦੋਵਾਂ ਟੀਮਾਂ ਨੇ 14 ਮੈਚਾਂ ਵਿੱਚ 18 ਅੰਕਾਂ ਦੇ ਨਾਲ ਲੀਗ ਪੜਾਅ ਦੀ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ, ਪਰ ਬਿਹਤਰ ਨੈੱਟ ਰਨ ਰੇਟ ਕਰ ਕੇ ਆਰ ਸੀ ਬੀ ਚੋਟੀ ’ਤੇ ਰਹੀ।

ਰੌਇਲ ਚੈਲੰਜਰਜ਼ ਬੰਗਲੂਰੂ ਅਤੇ ਗੁਜਰਾਤ ਟਾਈਟਨਜ਼ ਬੇਸ਼ੱਕ ਆਈ ਪੀ ਐੱਲ 2026 ਦੀਆਂ ਦੋ ਸਭ ਤੋਂ ਸੰਪੂਰਨ ਟੀਮਾਂ ਰਹੀਆਂ ਹਨ, ਹਾਲਾਂਕਿ ਪਲੇਆਫ ਤੱਕ ਪਹੁੰਚਣ ਲਈ ਉਨ੍ਹਾਂ ਨੇ ਵੱਖੋ-ਵੱਖਰੇ ਰਸਤੇ ਅਪਣਾਏ ਹਨ। ਰਜਤ ਪਾਟੀਦਾਰ ਦੀ ਅਗਵਾਈ ਵਿੱਚ ਆਰ ਸੀ ਬੀ ਨੇ ਹਮਲਾਵਰ ਬੱਲੇਬਾਜ਼ੀ ਅਤੇ ਪਿਛਲੇ ਟੂਰਨਾਮੈਂਟਾਂ ਦੇ ਮੁਕਾਬਲੇ ਕਿਤੇ ਵੱਧ ਭਰੋਸੇਮੰਦ ਗੇਂਦਬਾਜ਼ੀ ਯੂਨਿਟ ਦੇ ਦਮ ’ਤੇ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ। ਜਿੱਥੋਂ ਤੱਕ ਗੁਜਰਾਤ ਦਾ ਸਵਾਲ ਹੈ, ਉਸ ਨੇ ਆਪਣੇ ਦਮਦਾਰ ਗੇਂਦਬਾਜ਼ੀ ਹਮਲੇ ਅਤੇ ਚੋਟੀ ਦੇ ਕ੍ਰਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪਲੇਆਫ ਵਿੱਚ ਜਗ੍ਹਾ ਬਣਾਈ ਹੈ। ਉਸ ਦੀ ਬੱਲੇਬਾਜ਼ੀ ਵਿੱਚ ਕਪਤਾਨ ਸ਼ੁਭਮਨ ਗਿੱਲ, ਹੁਨਰ ਨਾਲ ਭਰੇ ਸਾਈ ਸੁਦਰਸ਼ਨ ਅਤੇ ਵਿਕਟਕੀਪਰ-ਬੱਲੇਬਾਜ਼ ਜੋਸ ਬਟਲਰ ਨੇ ਅਹਿਮ ਭੂਮਿਕਾ ਨਿਭਾਈ ਹੈ।

Advertisement

Advertisement
Advertisement
×