DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Voter List ’ਚੋਂ ਨਾਂ ਕੱਟਣ ਸਬੰਧੀ ਅਰਜ਼ੀ ’ਤੇ ਛੇਤੀ ਫ਼ੈਸਲੇ ਦੇ ਨਿਰਦੇਸ਼

ਸੁਪਰੀਮ ਕੋਰਟ ਨੇ ਅਪੀਲ ਟ੍ਰਿਬਿਊਨਲ ਨੂੰ ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਮਗਰੋਂ ਆਪਣਾ ਨਾਮ ਹਟਾਏ ਜਾਣ ਖ਼ਿਲਾਫ਼ ਦਾਖ਼ਲ ਵਕੀਲ ਦੀ ਅਪੀਲ ’ਤੇ ਜਲਦੀ ਸੁਣਵਾਈ ਕਰ ਕੇ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਚੀਫ ਜਸਟਿਸ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੁਪਰੀਮ ਕੋਰਟ ਨੇ ਅਪੀਲ ਟ੍ਰਿਬਿਊਨਲ ਨੂੰ ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਮਗਰੋਂ ਆਪਣਾ ਨਾਮ ਹਟਾਏ ਜਾਣ ਖ਼ਿਲਾਫ਼ ਦਾਖ਼ਲ ਵਕੀਲ ਦੀ ਅਪੀਲ ’ਤੇ ਜਲਦੀ ਸੁਣਵਾਈ ਕਰ ਕੇ ਫ਼ੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਅਰਜ਼ੀਕਾਰ ਪੱਛਮੀ ਬੰਗਾਲ ਦਾ ਵਾਸੀ ਪ੍ਰਤੀਤ ਹੁੰਦਾ ਹੈ। ਬੈਂਚ ਨੇ ਟ੍ਰਿਬਿਊਨਲ ਨੂੰ ਅਪੀਲ ਕੀਤੀ ਕਿ ਉਹ ਅਰਜ਼ੀਕਾਰ ਦੀ ਅਪੀਲ ਦਾ ਵੱਧ ਤੋਂ ਵੱਧ ਦੋ ਮਹੀਨਿਆਂ ਦੇ ਅੰਦਰ ਨਿਬੇੜਾ ਕਰਨ ਦੀ ਕੋਸ਼ਿਸ਼ ਕਰੇ। ਅਰਜ਼ੀਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਦੱਸਿਆ ਕਿ 75 ਸਾਲਾਂ ਦੇ ਵਕੀਲ ਕਰੀਬ ਪੰਜ ਦਹਾਕਿਆਂ ਤੋਂ ਵਕਾਲਤ ਕਰ ਰਹੇ ਹਨ ਅਤੇ ਸੂਬੇ ’ਚ ਐੱਸ ਆਈ ਆਰ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਉਹ ਯੋਗ ਵੋਟਰ ਸਨ। ਮਾਮਲੇ ’ਚ ਅਰਜ਼ੀਕਾਰ ਨੇ ਵੋਟਰ ਸੂਚੀ ’ਚੋਂ ਆਪਣਾ ਨਾਮ ਹਟਾਏ ਜਾਣ ਨੂੰ ਚੁਣੌਤੀ ਦਿੱਤੀ ਹੈ। ਅਰਜ਼ੀਕਾਰ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਟ੍ਰਿਬਿਊਨਲ ’ਚ ਅਪੀਲ ਦਾਖ਼ਲ ਕੀਤੀ ਸੀ ਪਰ ਹਾਲੇ ਤੱਕ ਉਸ ’ਤੇ ਫ਼ੈਸਲਾ ਨਹੀਂ ਹੋਇਆ।

Advertisement
Advertisement
×