ਇੰਡੋਨੇਸ਼ੀਆ ਦੇ ਤੇਜ਼ ਗੇਂਦਬਾਸ਼ ਗੇਡੇ ਪ੍ਰਿਆਂਦਾਨਾ ਨੇ ਬਾਲੀ ਵਿੱਚ ਕੰਬੋਡੀਆ ਵਿਰੁੱਧ ਖੇਡੇ ਕੌਮਾਂਤਰੀ ਟੀ-20 ਦੇ ਮੁਕਾਬਲੇ ਵਿੱਚ ਇੱਕੋ ਓਵਰ ’ਚ ਪੰਜ ਵਿਕਟਾਂ ਲੈ ਕੇ ਇਤਿਹਾਸ ਰਚਿਆ ਹੈ। ਅਜਿਹਾ ਕਰਨ ਵਾਲਾ ਉਹ ਪਹਿਲਾ ਗੇਂਦਬਾਜ਼ ਬਣਿਆ ਹੈ। 28 ਸਾਲਾ ਖਿਡਾਰੀ ਨੇ ਲੜੀ ਦੇ ਪਹਿਲੇ ਮੈਚ ਵਿੱਚ ਆਪਣੀ ਟੀਮ ਨੂੰ 60 ਦੌੜਾਂ ਨਾਲ ਜਿੱਤ ਦਿਵਾਈ। ਜਦੋਂ ਪ੍ਰਿਆਂਦਾਨਾ 16ਵਾਂ ਓਵਰ ਪਾਉਣ ਆਇਆ ਤਾਂ ਕੰਬੋਡੀਆ ਨੇ 5 ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਬਣਾ ਲਈਆਂ ਸਨ। ਕੰਬੋਡੀਆ ਨੂੰ ਜਿੱਤ ਲਈ 168 ਦੌੜਾਂ ਦੀ ਲੋੜ ਸੀ। ਇਸ ਗੇਂਦਬਾਜ਼ ਨੇ ਪਹਿਲਾਂ ਆਪਣੀ ਹੈਟ੍ਰਿਕ ਪੂਰੀ ਕੀਤੀ, ਫਿਰ ਇੱਕ ਡੌਟ ਗੇਂਦ ਸੁੱਟੀ। ਓਵਰ ਦੀਆਂ ਆਖ਼ਰੀ ਦੋ ਗੇਂਦਾਂ ’ਤੇ ਦੋ ਵਿਕਟਾਂ ਲਈਆਂ।
Advertisement
Advertisement
×

