ਕੰਪਾਊਂਡ ਤੀਰਅੰਦਾਜ਼ੀ ਵਿੱਚ ਭਾਰਤ ਦੀ ‘ਸੁਨਹਿਰੀ’ ਹੈਟ੍ਰਿਕ
ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਦਬਾਅ ’ਚ ਸੰਜਮ ਤੋਂ ਕੰਮ ਲੈਂਦਿਆਂ ਏਸ਼ਿਆਈ ਖੇਡਾਂ ਦੇ ਟੀਮ ਮੁਕਾਬਲਿਆਂ ’ਚ ਸ਼ਾਨਦਾਰ ‘ਸੁਨਹਿਰੀ’ ਕਲੀਨ ਸਵੀਪ ਕੀਤਾ ਹੈ। ਇੱਥੇ ਅੱਜ ਪੁਰਸ਼, ਮਹਿਲਾ ਤੇ ਮਿਕਸਡ ਟੀਮਾਂ ਨੇ ਆਪੋ-ਆਪਣੇ ਖ਼ਿਤਾਬ ਬਰਕਰਾਰ ਰੱਖਦਿਆਂ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਾਈ। ਇਸ...
ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਦਬਾਅ ’ਚ ਸੰਜਮ ਤੋਂ ਕੰਮ ਲੈਂਦਿਆਂ ਏਸ਼ਿਆਈ ਖੇਡਾਂ ਦੇ ਟੀਮ ਮੁਕਾਬਲਿਆਂ ’ਚ ਸ਼ਾਨਦਾਰ ‘ਸੁਨਹਿਰੀ’ ਕਲੀਨ ਸਵੀਪ ਕੀਤਾ ਹੈ। ਇੱਥੇ ਅੱਜ ਪੁਰਸ਼, ਮਹਿਲਾ ਤੇ ਮਿਕਸਡ ਟੀਮਾਂ ਨੇ ਆਪੋ-ਆਪਣੇ ਖ਼ਿਤਾਬ ਬਰਕਰਾਰ ਰੱਖਦਿਆਂ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਾਈ। ਇਸ ਸ਼ਾਨਦਾਰ ਪ੍ਰਦਰਸ਼ਨ ਵਿੱਚ ਚਿਕਿਤਾ ਤਨੀਪਾਰਥੀ ਤੇ ਸਾਹਿਲ ਜਾਧਵ ਦੀ ਜੋੜੀ ਦਾ ਸੋਨ ਤਗ਼ਮਾ ਖ਼ਾਸ ਰਿਹਾ ਕਿਉਂਕਿ ਇਸ ਦੇ ਨਾਲ ਭਾਰਤ ਨੇ ਓਲੰਪਿਕ ਕੋਟਾ ਵੀ ਹਾਸਲ ਕਰ ਲਿਆ ਹੈ। ਇਸ ਤਰ੍ਹਾਂ ਭਾਰਤ 2028 ਲਾਸ ਏਂਜਲਸ ਓਲੰਪਿਕ ਦੇ ਕੰਪਾਊਂਡ ਮਿਕਸਡ ਟੀਮ ਵਰਗ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਤੀਰਅੰਦਾਜ਼ੀ ਵਿੱਚ ਭਾਰਤ ਦੀ ਸੁਨਹਿਰੀ ਮੁਹਿੰਮ ਦੀ ਸ਼ੁਰੂਆਤ ਜਯੋਤੀ ਸੁਰੇਖਾ ਵੇਨੱਮ, ਚਿਕਿਤਾ ਤੇ ਪ੍ਰਿਥਿਕਾ ਪ੍ਰਦੀਪ ਦੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਚੀਨ ਨੂੰ ਫਾਈਨਲ ਵਿੱਚ 238-234 ਨਾਲ ਹਰਾ ਕੇ ਕੀਤੀ ਜਦਕਿ ਮੁਹਿੰਮ ਦਾ ਅੰਤ ਕੁਸ਼ਲ ਦਲਾਲ, ਸਾਹਿਲ ਜਾਧਵ ਤੇ ਗਣੇਸ਼ ਮਣੀਰਤਨਮ ਤਿਰੂਮੁਰੂ ਦੀ ਪੁਰਸ਼ ਟੀਮ ਨੇ ਕੀਤਾ। ਇਸੇ ਦੌਰਾਨ ਚਿਕਿਤਾ ਤੇ ਸਾਹਿਲ ਨੇ ਮਿਕਸਡ ਟੀਮ ਵਿੱਚ ਸੋਨ ਤਗ਼ਮਾ ਜਿੱਤਿਆ।
ਪੁਰਸ਼ ਟੀਮ ਦਾ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਸਾਹਿਲ ਨੇ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਉਤੇ ਕਿਹਾ, ‘‘ਟੀਮ ਮੁਕਾਬਲਿਆਂ ਵਿੱਚ ਖੇਡਦੇ ਸਮੇਂ ਸਾਨੂੰ ਪੂਰਾ ਭਰੋਸਾ ਸੀ। ਅਸੀਂ ਕਿਸੇ ਵੀ ਹਾਲਾਤ ਵਿੱਚ ਆਪਣਾ ਸਰਵੋਤਮ ਨਿਸ਼ਾਨਾ ਲਾਵਾਂਗੇ।’’ ਜਯੋਤੀ, ਚਿਕਿਤਾ ਤੇ ਪ੍ਰਿਥਿਕਾ ਦੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਫਾਈਨਲ ਵਿੱਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਚੀਨ ਨੂੰ ਹਰਾਇਆ। -ਪੀਟੀਆਈ

