DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਨੇਸ਼ਨਜ਼ ਕੱਪ ’ਚ ਹਿੱਸਾ ਲਵੇਗੀ ਭਾਰਤੀ ਮਹਿਲਾ ਹਾਕੀ ਟੀਮ

ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 15 ਤੋਂ 21 ਜੂਨ ਤੱਕ ਹੋਣ ਵਾਲੇ ਐੱਫ ਆਈ ਐੱਚ ਨੇਸ਼ਨਜ਼ ਕੱਪ ਵਿੱਚ ਹਿੱਸਾ ਲਵੇਗੀ। ਹਾਕੀ ਨੇਸ਼ਨਜ਼ ਕੱਪ ਦੀ ਸ਼ੁਰੂਆਤ 2021 ਵਿੱਚ ਹੋਈ ਸੀ, ਜੋ ਹਾਕੀ ਪ੍ਰੋ ਲੀਗ ਤੋਂ ਬਾਹਰ ਸਰਵੋਤਮ ਰੈਂਕਿੰਗ...

  • fb
  • twitter
  • whatsapp
  • whatsapp
Advertisement

ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ 15 ਤੋਂ 21 ਜੂਨ ਤੱਕ ਹੋਣ ਵਾਲੇ ਐੱਫ ਆਈ ਐੱਚ ਨੇਸ਼ਨਜ਼ ਕੱਪ ਵਿੱਚ ਹਿੱਸਾ ਲਵੇਗੀ। ਹਾਕੀ ਨੇਸ਼ਨਜ਼ ਕੱਪ ਦੀ ਸ਼ੁਰੂਆਤ 2021 ਵਿੱਚ ਹੋਈ ਸੀ, ਜੋ ਹਾਕੀ ਪ੍ਰੋ ਲੀਗ ਤੋਂ ਬਾਹਰ ਸਰਵੋਤਮ ਰੈਂਕਿੰਗ ਵਾਲੀਆਂ ਟੀਮਾਂ ਦਾ ਚੋਟੀ ਦੇ ਪੱਧਰ ਦਾ ਟੂਰਨਾਮੈਂਟ ਹੈ। ਇਸ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ ਅਗਲੇ ਸੀਜ਼ਨ ਵਿੱਚ ਪ੍ਰੋ ਲੀਗ ਵਿੱਚ ਜਗ੍ਹਾ ਮਿਲਦੀ ਹੈ। ਭਾਰਤੀ ਮਹਿਲਾ ਹਾਕੀ ਟੀਮ ਪਿਛਲੇ ਸੀਜ਼ਨ ਵਿੱਚ ਨੌਂ ਟੀਮਾਂ ਵਿੱਚੋਂ ਆਖਰੀ ਸਥਾਨ ’ਤੇ ਰਹਿਣ ਤੋਂ ਬਾਅਦ ਪ੍ਰੋ ਲੀਗ ਤੋਂ ਬਾਹਰ ਹੋ ਗਈ ਸੀ। ਭਾਰਤ ਤੋਂ ਇਲਾਵਾ ਇਸ ਵਿੱਚ ਮੇਜ਼ਬਾਨ ਨਿਊਜ਼ੀਲੈਂਡ, ਅਮਰੀਕਾ, ਜਪਾਨ, ਕੋਰੀਆ, ਚਿਲੀ, ਸਕਾਟਲੈਂਡ ਅਤੇ ਫਰਾਂਸ ਵੀ ਹਿੱਸਾ ਲੈਣਗੇ। ਪੁਰਸ਼ਾਂ ਦਾ ਟੂਰਨਾਮੈਂਟ ਕੇਪਟਾਊਨ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ, ਫਰਾਂਸ, ਕੋਰੀਆ, ਜਪਾਨ, ਵੇਲਜ਼, ਮਲੇਸ਼ੀਆ, ਆਇਰਲੈਂਡ ਅਤੇ ਸਕਾਟਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 11 ਤੋਂ 20 ਜੂਨ ਤੱਕ ਖੇਡਿਆ ਜਾਵੇਗਾ।

Advertisement
Advertisement
×