DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Indian Women's Hockey ਟੀਮ Nations Cup ਦੇ Final ’ਚ

ਚਿੱਲੀ ਨੂੰ 6-0 ਨਾਲ ਹਰਾਇਆ; ਨਿਊਜ਼ੀਲੈਂਡ ਨਾਲ ਖ਼ਿਤਾਬੀ ਟੱਕਰ ਅੱਜ

  • fb
  • twitter
  • whatsapp
  • whatsapp
Advertisement

ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਦਿਆਂ ਚਿੱਲੀ ਨੂੰ 6-0 ਨਾਲ ਕਰਾਰੀ ਸ਼ਿਕਸਤ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤ ਨੇ ਐੱਫ ਆਈ ਐੱਚ ਮਹਿਲਾ ਨੇਸ਼ਨਜ਼ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਐਤਵਾਰ ਨੂੰ ਉਸ ਦਾ ਮੁਕਾਬਲਾ ਮੇਜ਼ਬਾਨ ਨਿਊਜ਼ੀਲੈਂਡ ਨਾਲ ਹੋਵੇਗਾ। ਨਿਊਜ਼ੀਲੈਂਡ ਨੇ ਦੂਜੇ ਸੈਮੀ ਫਾਈਨਲ ’ਚ ਅਮਰੀਕਾ ਨੂੰ ਸ਼ੂਟ-ਆਊਟ ਵਿੱਚ 4-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਤੈਅ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ।

ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਮੈਚ ਵਿੱਚ ਸ਼ੁਰੂ ਤੋਂ ਹੀ ਭਾਰਤੀ ਖਿਡਾਰਨਾਂ ਨੇ ਗੇਂਦ ’ਤੇ ਕਬਜ਼ਾ ਕਰ ਕੇ ਰੱਖਿਆ। ਭਾਰਤ ਵੱਲੋਂ ਸਟਾਰ ਫਾਰਵਰਡ ਨਵਨੀਤ ਕੌਰ ਨੇ ਛੇਵੇਂ ਅਤੇ 13ਵੇਂ ਮਿੰਟ ਵਿੱਚ ਦੋ ਸ਼ਾਨਦਾਰ ਗੋਲ ਕਰ ਕੇ ਟੀਮ ਨੂੰ ਸ਼ੁਰੂਆਤੀ ਲੀਡ ਦਿਵਾਈ। ਇਸ ਤੋਂ ਬਾਅਦ ਡਰੈਗ-ਫਲਿੱਕਰ ਦੀਪਿਕਾ ਨੇ 14ਵੇਂ ਅਤੇ 18ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਕ੍ਰਮਵਾਰ 3-0 ਅਤੇ 4-0 ਨਾਲ ਅੱਗੇ ਕਰ ਦਿੱਤਾ। ਇਨ੍ਹਾਂ ਗੋਲਾਂ ਨਾਲ ਦੀਪਿਕਾ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਛੇ ਗੋਲ ਕਰਨ ਵਾਲੀ ਖਿਡਾਰਨ ਬਣ ਗਈ ਹੈ। ਨੇਹਾ ਨੇ 32ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਪੰਜਵਾਂ ਗੋਲ ਕੀਤਾ, ਜਦਕਿ ਰੁਤੂਜਾ ਦਦਾਸੋ ਪਿਸਾਲ ਨੇ 39ਵੇਂ ਮਿੰਟ ਵਿੱਚ ਮੋੜਵੀਂ ਹਿੱਟ ਮਾਰ ਕੇ ਭਾਰਤ ਦਾ ਛੇਵਾਂ ਗੋਲ ਦਾਗ਼ਿਆ।

Advertisement

Advertisement
Advertisement
×