DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਡਮਿੰਟਨ ’ਚ ਭਾਰਤੀ ਮਹਿਲਾ ਟੀਮ ਨੇ ਮਿਆਂਮਾਰ ਨੂੰ ਹਰਾਇਆ

ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਗਰੁੱਪ ‘ਵਾਈ’ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਮਿਆਂਮਾਰ ਨੂੰ 5-0 ਨਾਲ ਤਕੜੀ ਸ਼ਿਕਸਤ ਦੇ ਕੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਤਨਵੀ ਸ਼ਰਮਾ ਨੇ ਸਭ ਤੋਂ ਪਹਿਲਾਂ...

  • fb
  • twitter
  • whatsapp
  • whatsapp
Advertisement

ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਗਰੁੱਪ ‘ਵਾਈ’ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਮਿਆਂਮਾਰ ਨੂੰ 5-0 ਨਾਲ ਤਕੜੀ ਸ਼ਿਕਸਤ ਦੇ ਕੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਤਨਵੀ ਸ਼ਰਮਾ ਨੇ ਸਭ ਤੋਂ ਪਹਿਲਾਂ ਕੋਰਟ ’ਤੇ ਉਤਰਦਿਆਂ ਥੇਟ ਹਟਰ ਥੁਜ਼ਾਰ ਨੂੰ ਸਿਰਫ਼ 32 ਮਿੰਟ ਵਿੱਚ 21-13, 21-16 ਨਾਲ ਹਰਾਇਆ। ਇਸ ਤੋਂ ਬਾਅਦ ਰਕਸ਼ਿਤਾ ਸ੍ਰੀ ਸੰਤੋਸ਼ ਰਾਮਰਾਜ ਨੇ ਦੂਜੇ ਸਿੰਗਲਜ਼ ਵਿੱਚ ਐਂਟ ਚਿਟ ਫੂ ਨੂੰ 21-12, 21-6 ਨਾਲ ਹਰਾ ਕੇ ਭਾਰਤ ਨੂੰ 2-0 ਦੀ ਲੀਡ ਦਿਵਾਈ। ਮਾਲਵਿਕਾ ਬਨਸੋਡ ਨੇ ਤੀਜੇ ਸਿੰਗਲਜ਼ ਮੁਕਾਬਲੇ ’ਚ ਲਿਨ ਲਿਨ ਹੇਟ ਨੂੰ 21-19, 21-12 ਨਾਲ ਸ਼ਿਕਸਤ ਦਿੱਤੀ। ਡਬਲਜ਼ ਮੁਕਾਬਲਿਆਂ ਵਿੱਚ ਪ੍ਰੀਆ ਕੋਨਜ਼ੇਂਗਬਮ ਅਤੇ ਸ਼ਰੁਤੀ ਮਿਸ਼ਰਾ ਦੀ ਜੋੜੀ ਨੇ ਸੁ ਲੈਟ ਅਤੇ ਥੇਟ ਹਟਰ ਥੁਜ਼ਾਰ ਨੂੰ 21-15, 21-16 ਨਾਲ ਹਰਾਇਆ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਹੇਟ ਅਤੇ ਫੂ ਦੀ ਜੋੜੀ ਨੂੰ ਹਰਾਇਆ।

Advertisement
Advertisement
×