ਡੁਸੇਲਡੋਰਫ, 28 ਫਰਵਰੀ
ਜਰਮਨੀ ਦੀ ਮਹਿਲਾ ਹਾਕੀ ਟੀਮ ਨੇ ਭਾਰਤ ਨੂੰ ਅੱਜ 1-0 ਨਾਲ ਹਰਾ ਦਿੱਤਾ ਹੈ। ਅੱਜ ਦੀ ਜਿੱਤ ਨਾਲ ਜਰਮਨੀ ਲੜੀ ਵਿਚ 2-0 ਨਾਲ ਅੱਗੇ ਹੋ ਗਿਆ ਹੈ। ਉਸ ਨੇ ਪਹਿਲੇ ਮੈਚ ਵਿਚ ਭਾਰਤ ਨੂੰ 5-0 ਨਾਲ ਹਰਾਇਆ ਸੀ। ਜਰਮਨੀ ਵਲੋਂ ਅਮੇਲੀ ਵਾਟਰਮੈਨ ਨੇ 24ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਭਾਰਤ ਨੂੰ ਇਸ ਦੇ ਤਿੰਨ ਮਿੰਟ ਬਾਅਦ ਪੈਨਲਟੀ ਕਾਰਨਰ ਮਿਲਿਆ ਜਿਸ ਦਾ ਭਾਰਤੀ ਟੀਮ ਫਾਇਦਾ ਨਹੀਂ ਉਠਾ ਸਕੀ। ਦੋਵੇਂ ਟੀਮਾਂ ਦਰਮਿਆਨ ਤੀਜਾ ਮੈਚ 2 ਮਾਰਚ ਨੂੰ ਖੇਡਿਆ ਜਾਵੇਗਾ।-ਪੀਟੀਆਈ