DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸ੍ਰੀਲੰਕਾ ਦੌਰੇ ਲਈ ਭਾਰਤੀ ਟੈਸਟ ਟੀਮ ਦੀ ਚੋਣ ਅਗਲੇ ਹਫ਼ਤੇ

ਸ੍ਰੀਲੰਕਾ ਵਿਰੁੱਧ ਆਗਾਮੀ ਦੋ ਮੈਚਾਂ ਦੀ ਟੈਸਟ ਲੜੀ ਲਈ ਜਦੋਂ ਅਗਲੇ ਹਫ਼ਤੇ ਭਾਰਤੀ ਟੀਮ ਦਾ ਐਲਾਨ ਕੀਤਾ ਜਾਣਾ ਹੈ, ਤਾਂ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨ ਵਾਲੇ ਜਸਪ੍ਰੀਤ ਬੁਮਰਾਹ ਦੀ ਫਿੱਟਨੈੱਸ ’ਤੇ ਖ਼ਾਸ ਤੌਰ ’ਤੇ ਚਰਚਾ ਕੀਤੀ ਜਾਵੇਗੀ। ਭਾਰਤ 15 ਅਗਸਤ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ੍ਰੀਲੰਕਾ ਵਿਰੁੱਧ ਆਗਾਮੀ ਦੋ ਮੈਚਾਂ ਦੀ ਟੈਸਟ ਲੜੀ ਲਈ ਜਦੋਂ ਅਗਲੇ ਹਫ਼ਤੇ ਭਾਰਤੀ ਟੀਮ ਦਾ ਐਲਾਨ ਕੀਤਾ ਜਾਣਾ ਹੈ, ਤਾਂ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨ ਵਾਲੇ ਜਸਪ੍ਰੀਤ ਬੁਮਰਾਹ ਦੀ ਫਿੱਟਨੈੱਸ ’ਤੇ ਖ਼ਾਸ ਤੌਰ ’ਤੇ ਚਰਚਾ ਕੀਤੀ ਜਾਵੇਗੀ। ਭਾਰਤ 15 ਅਗਸਤ ਨੂੰ ਗਾਲੇ ਵਿੱਚ ਪਹਿਲੇ ਟੈਸਟ ਨਾਲ ਇਸ ਦੌਰੇ ਦੀ ਸ਼ੁਰੂਆਤ ਕਰੇਗਾ ਅਤੇ ਫਿਰ 23 ਅਗਸਤ ਨੂੰ ਦੂਜੇ ਟੈਸਟ ਲਈ ਕੋਲੰਬੋ ਜਾਵੇਗਾ। ਬੁਮਰਾਹ ਆਪਣੇ ਖੱਬੇ ਗੋਡੇ ’ਤੇ ਸੱਟ ਅਤੇ ਸੋਜ ਕਾਰਨ ਲੰਡਨ ਦੇ ਲਾਰਡਜ਼ ਵਿੱਚ ਇੰਗਲੈਂਡ ਵਿਰੁੱਧ ਹਾਲ ਹੀ ਵਿੱਚ ਖੇਡੀ ਗਈ ਲੜੀ ਦੇ ਫ਼ੈਸਲਾਕੁਨ ਤੀਜੇ ਇਕ ਰੋਜ਼ਾ ਮੈਚ ਤੋਂ ਬਾਹਰ ਰਿਹਾ ਸੀ। ਇਸ ਮਾਮਲੇ ਨਾਲ ਜੁੜੇ ਸੂਤਰ ਨੇ ਦੱਸਿਆ, ‘‘ਅਸੀਂ ਉਸ ਦੇ ਰਿਕਵਰੀ ਪ੍ਰੋਸੈੱਸ ’ਤੇ ਨਜ਼ਰ ਰੱਖ ਰਹੇ ਹਾਂ। ਟੈਸਟ ਲੜੀ ਵਿੱਚ ਅਜੇ ਤਕਰੀਬਨ ਤਿੰਨ ਹਫ਼ਤੇ ਬਾਕੀ ਹਨ, ਇਸ ਲਈ ਉਸ ਕੋਲ ਰਿਕਵਰ ਹੋਣ ਅਤੇ ਸ੍ਰੀਲੰਕਾ ਵਿੱਚ ਟੀਮ ਨਾਲ ਜੁੜਨ ਲਈ ਲੋੜੀਂਦਾ ਸਮਾਂ ਹੈ।’’

Advertisement
Advertisement
×