DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Women’s T20 World Cup ਲਈ ਭਾਰਤੀ ਟੀਮ ਦਾ ਐਲਾਨ

ਨੰਦਿਨੀ ਸ਼ਰਮਾ ਨੂੰ ਪਹਿਲੀ ਵਾਰ ਮੌਕਾ ਮਿਲਿਆ; ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਦੇ ਹੱਥ

  • fb
  • twitter
  • whatsapp
  • whatsapp
featured-img featured-img
ਹਰਮਨਪ੍ਰੀਤ ਕੌਰ
Advertisement
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਗਲੈਂਡ ਅਤੇ ਵੇਲਜ਼ ਵਿੱਚ 12 ਜੂਨ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਦਿੱਲੀ ਕੈਪੀਟਲਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਤੇਜ਼ ਗੇਂਦਬਾਜ਼ ਨੰਦਿਨੀ ਸ਼ਰਮਾ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ। ਨੰਦਿਨੀ ਨੇ ਮਹਿਲਾ ਪ੍ਰੀਮੀਅਰ ਲੀਗ ਦੇ 10 ਮੈਚਾਂ ਵਿੱਚ 17 ਵਿਕਟਾਂ ਲਈਆਂ ਸਨ।

ਟੀਮ ਦੀ ਕਮਾਨ ਤਜਰਬੇਕਾਰ ਹਰਮਨਪ੍ਰੀਤ ਕੌਰ ਦੇ ਹੱਥਾਂ ਵਿੱਚ ਹੋਵੇਗੀ; ਸਮ੍ਰਿਤੀ ਮੰਧਾਨਾ ਉਪ ਕਪਤਾਨ ਵਜੋਂ ਭੂਮਿਕਾ ਨਿਭਾਏਗੀ। ਵਿਕਟਕੀਪਰ ਬੱਲੇਬਾਜ਼ ਯਸਤਿਕਾ ਭਾਟੀਆ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਦੂਜੇ ਪਾਸੇ, ਹਰਫ਼ਨਮੌਲਾ ਖਿਡਾਰਨ ਅਮਨਜੋਤ ਕੌਰ ਸੱਟ ਕਾਰਨ ਟੀਮ ’ਚ ਸ਼ਾਮਲ ਨਹੀਂ ਕੀਤੀ ਗਈ। ਪ੍ਰਤਿਕਾ ਰਾਵਲ ਨੂੰ ਵਿਸ਼ਵ ਕੱਪ ਟੀਮ ’ਚੋਂ ਬਾਹਰ ਰੱਖਿਆ ਗਿਆ ਹੈ, ਪਰ ਉਸ ਨੂੰ ਜੁਲਾਈ ਵਿੱਚ ਲਾਰਡਜ਼ ਦੇ ਮੈਦਾਨ ’ਤੇ ਹੋਣ ਵਾਲੇ ਇੱਕਲੌਤੇ ਟੈਸਟ ਮੈਚ ਲਈ ਟੀਮ ਵਿੱਚ ਜਗ੍ਹਾ ਮਿਲੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਇਹੀ ਟੀਮ ਇੰਗਲੈਂਡ ਖ਼ਿਲਾਫ਼ 28 ਮਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ ਵੀ ਹਿੱਸਾ ਲਵੇਗੀ।

Advertisement

ਭਾਰਤੀ ਟੀ-20 ਟੀਮ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਸ੍ਰੀ ਚਰਨੀ, ਯਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਅਰੁੰਧਤੀ ਰੈੱਡੀ, ਰੇਣੁਕਾ ਠਾਕੁਰ, ਕ੍ਰਾਂਤੀ ਗੌੜ, ਸ਼੍ਰੇਅੰਕਾ ਪਾਟਿਲ ਅਤੇ ਰਾਧਾ ਯਾਦਵ ਸ਼ਾਮਲ ਹਨ। ਇਸੇ ਤਰ੍ਹਾਂ ਟੈਸਟ ਟੀਮ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਪ੍ਰਤੀਕਾ ਰਾਵਲ, ਰਿਚਾ ਘੋਸ਼, ਸ੍ਰੀ ਚਰਾਨੀ, ਯਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਹਰਲੀਨ ਦਿਓਲ, ਰੇਣੁਕਾ ਸਿੰਘ, ਕ੍ਰਾਂਤੀ ਗੌੜ, ਸਾਇਲੀ ਸਤਘਰੇ ਅਤੇ ਸਨੇਹ ਰਾਣਾ ਨੂੰ ਸ਼ਾਮਲ ਕੀਤਾ ਗਿਆ ਹੈ।

Advertisement

Advertisement
×