DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cricket: ਭਾਰਤੀ ਖਿਡਾਰੀਆਂ ਨੇ ਨੈੱਟ ’ਤੇ ਪਸੀਨਾ ਵਹਾਇਆ

ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਅਤੇ ਗੁਰਨੂਰ ਬਰਾਡ਼ ਨੇ ਗੇਂਦਬਾਜ਼ੀ ਕੀਤੀ

  • fb
  • twitter
  • whatsapp
  • whatsapp
featured-img featured-img
ਭਾਰਤੀ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਸ਼ੁਭਮਨ ਗਿੱਲ ਮੁੱਲਾਂਪੁਰ ਦੇ ਕ੍ਰਿਕਟ ਸਟੇਡੀਅਮ ’ਚ ਅਭਿਆਸ ਕਰਦਾ ਹੋਇਆ। -ਫੋਟੋ: ਵਿੱਕੀ ਘਾਰੂ
Advertisement

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ ਅਫ਼ਗਾਨਿਸਤਾਨ ਖ਼ਿਲਾਫ਼ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇਕਲੌਤੇ ਟੈਸਟ ਮੈਚ ਤੋਂ ਪਹਿਲਾਂ ਅੱਜ ਇੱਥੇ ਭਿਆਨਕ ਗਰਮੀ ਦੇ ਬਾਵਜੂਦ ਲਗਪਗ 25 ਮਿੰਟ ਤੱਕ ਅਭਿਆਸ ਕੀਤਾ। ਇਸ ਟੈਸਟ ਮੈਚ ਮਗਰੋਂ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੀ ਜਾਵੇਗੀ।

ਆਈ ਪੀ ਐੱਲ ਵਿੱਚ ਦੋ ਮਹੀਨੇ ਤੱਕ ਰੁੱਝੇ ਰਹਿਣ ਮਗਰੋਂ ਗੇਂਦਬਾਜ਼ਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੁਝ ਸਵਾਲ ਉੱਠ ਰਹੇ ਸਨ, ਪਰ ਅਤਿ ਦੀ ਗਰਮੀ ਵਿੱਚ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਸਾਫ਼ ਹੋ ਗਿਆ ਕਿ ਇਸ ਸੀਨੀਅਰ ਤੇਜ਼ ਗੇਂਦਬਾਜ਼ ਦੀ ਫਿਟਨੈੱਸ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ। ਅਭਿਆਸ ਸੈਸ਼ਨ ਦੌਰਾਨ ਸਾਢੇ ਛੇ ਫੁੱਟ ਲੰਮੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਵੀ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਨੇ ਕਿਫ਼ਾਇਤੀ ਗੇਂਦਬਾਜ਼ੀ ਕੀਤੀ। ਘੱਟੋ-ਘੱਟ ਦੋ ਮੌਕਿਆਂ ’ਤੇ ਉਸ ਦੀ ਗੇਂਦ ਕੇ ਐੱਲ ਰਾਹੁਲ ਦੇ ਬੱਲੇ ਦਾ ਬਾਹਰੀ ਕਿਨਾਰਾ ਲੈ ਕੇ ਪਿੱਛੇ ਗਈ। ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਔਕਿਬ ਨਬੀ ਡਾਰ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਕਪਤਾਨ ਸ਼ੁਭਮਨ ਗਿੱਲ ਸਮੇਤ ਸਾਰੇ ਮਾਹਿਰ ਬੱਲੇਬਾਜ਼ਾਂ ਨੇ ਪ੍ਰਿੰਸ ਯਾਦਵ ਸਮੇਤ ਰਿਜ਼ਰਵ ਗੇਂਦਬਾਜ਼ਾਂ ਖ਼ਿਲਾਫ਼ ਨੈੱਟ ’ਤੇ ਚੰਗਾ ਸਮਾਂ ਬਿਤਾਇਆ।

Advertisement

Advertisement

ਟੈਸਟ ਮੈਚ ਲਈ ਪ੍ਰਬੰਧ ਮੁਕੰਮਲ: ਮੀਤ ਹੇਅਰ

ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਭਾਰਤ ਤੇ ਅਫ਼ਗਾਨਿਸਤਾਨ ਕ੍ਰਿਕਟ ਟੀਮਾਂ ਵਿਚਾਲੇ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ 6 ਜੂਨ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਹ ਦਾਅਵਾ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸਟੇਡੀਅਮ ਦਾ ਦੌਰਾ ਕਰਨ ਮਗਰੋਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮੈਚ ਲਈ ਸਿਰਫ਼ 250 ਰੁਪਏ ਤੋਂ ਟਿਕਟ ਸ਼ੁਰੂ ਕੀਤੀ ਗਈ ਹੈ।

Advertisement
×