DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Doping Tests ਤੋਂ ਭੱਜ ਰਹੇ ਨੇ ਭਾਰਤੀ ਖਿਡਾਰੀ: ਆਈ ਟੀ ਏ

ਕੌਮਾਂਤਰੀ ਜਾਂਚ ਏਜੰਸੀ ਨੇ ਡੋਪਿੰਗ ਦੀ ਉੱਚੀ ਦਰ ’ਤੇ ਚਿੰਤਾ ਜਤਾਈ; 2036 ਦੀਆਂ ਓਲੰਪਿਕ ਖੇਡਾਂ ਦੀ ਦਾਅਵੇਦਾਰੀ ਖ਼ਤਰੇ ਵਿੱਚ ਪੈਣ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਕੌਮਾਂਤਰੀ ਟੈਸਟਿੰਗ ਏਜੰਸੀ (ਆਈ ਟੀ ਏ) ਦੇ ਮੁਖੀ ਬੈਂਜਾਮਿਨ ਕੋਹੇਨ ਨੇ ਭਾਰਤ ਵਿੱਚ ਵਧ ਰਹੇ ਡੋਪਿੰਗ ਦੇ ਮਾਮਲਿਆਂ ਅਤੇ ਖੇਡ ਪ੍ਰਣਾਲੀ ਵਿਚਲੀਆਂ ਖ਼ਾਮੀਆਂ ’ਤੇ ਚਿੰਤਾ ਪ੍ਰਗਟਾਈ ਹੈ। ਕੋਹੇਨ ਅਨੁਸਾਰ ਭਾਰਤ ਵਿੱਚ ਖਿਡਾਰੀਆਂ ਨੂੰ ਡੋਪਿੰਗ ਟੈਸਟ ਤੋਂ ਪਹਿਲਾਂ ਹੀ ਸੂਚਨਾ ਮਿਲ ਜਾਂਦੀ ਹੈ, ਜਿਸ ਕਾਰਨ ਕਈ ਖਿਡਾਰੀ ਨਮੂਨੇ ਦੇਣ ਦੀ ਬਜਾਏ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਇਹ ਵਰਤਾਰਾ ਖੇਡ ਜਗਤ ਵਿੱਚ ਭਾਰਤ ਦੇ ਅਕਸ ਨੂੰ ਗੰਭੀਰ ਸੱਟ ਮਾਰ ਰਿਹਾ ਹੈ।

ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਨੇ ਸਾਫ਼ ਕਿਹਾ ਕਿ ਜੇ ਭਾਰਤ ਸਾਲ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਪ੍ਰਸ਼ਾਸਨਿਕ ਅਤੇ ਢਾਂਚਾਗਤ ਪ੍ਰਬੰਧਾਂ ਵਿੱਚ ਵੱਡੇ ਸੁਧਾਰ ਕਰਨੇ ਪੈਣਗੇ। ਜ਼ਿਕਰਯੋਗ ਹੈ ਕਿ ਭਾਰਤ ਪਿਛਲੇ ਤਿੰਨ ਸਾਲਾਂ ਤੋਂ ਵਿਸ਼ਵ ਡੋਪਿੰਗ ਰੋਕੂ ਸੰਸਥਾ (ਵਾਡਾ) ਦੀ ਸੂਚੀ ਵਿੱਚ ਸਭ ਤੋਂ ਵੱਧ ਡੋਪਿੰਗ ਮਾਮਲਿਆਂ ਵਾਲੇ ਮੁਲਕਾਂ ਵਿੱਚ ਸ਼ੁਮਾਰ ਰਿਹਾ ਹੈ।

Advertisement

ਆਈ ਟੀ ਏ ਮੁਖੀ ਨੇ ਮਿਲਾਨੋ ਕੋਰਟੀਨਾ ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਅਤੇ ਨਾਡਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਅਧਿਕਾਰੀ ਸਹਿਯੋਗ ਲਈ ਤਿਆਰ ਨਜ਼ਰ ਆ ਰਹੇ ਹਨ, ਪਰ ਕੋਹੇਨ ਅਨੁਸਾਰ ਭਾਰਤ ਹਾਲੇ ਵੀ ਆਈ ਟੀ ਏ ਨਾਲ ਕੰਮ ਕਰਨ ਤੋਂ ਝਿਜਕ ਰਿਹਾ ਹੈ। ਭਾਰਤੀ ਖੇਡ ਹਲਕਿਆ ਵਿੱਚ ਚਰਚਾ ਹੈ ਕਿ ਕਿਸੇ ਆਜ਼ਾਦ ਕੌਮਾਂਤਰੀ ਸੰਸਥਾ ਦਾ ਸਹਿਯੋਗ ਲੈਣਾ ਆਪਣੀ ਮੌਜੂਦਾ ਪ੍ਰਣਾਲੀ ਦੀ ਫੇਲ੍ਹ ਹੋਣ ਦੀ ਪੁਸ਼ਟੀ ਕਰਨਾ ਹੋਵੇਗਾ। ਜੇ ਭਾਰਤ 2030 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਤਾਂ ਡੋਪਿੰਗ ਮੁਕਤ ਖੇਡ ਢਾਂਚਾ ਉਸਾਰ ਕੇ ਆਪਣਾ ਅਕਸ ਸੁਧਾਰਨਾ ਬੇਹੱਦ ਜ਼ਰੂਰੀ ਹੈ।

Advertisement

Advertisement
×