DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਾਸ਼ਟਰਮੰਡਲ ਖੇਡਾਂ ਵਿੱਚ Indian Para Athletes ਦਾ ਸ਼ਾਨਦਾਰ ਪ੍ਰਦਰਸ਼ਨ

ਸਪ੍ਰਿੰਟਰ ਗਵਿਤ ਤੇ ਬਾਸਿਲ ਨੇ ਪੁਰਸ਼ਾਂ ਦੀ 100 ਮੀਟਰ ਟੀ47 ਦੌੜ ਵਿੱਚ 1-2 ਨਾਲ ਇਤਿਹਾਸਕ ਜਿੱਤ ਦਰਜ ਕੀਤੀ

  • fb
  • twitter
  • whatsapp
  • whatsapp
featured-img featured-img
ਪੁਰਸ਼ਾਂ ਦੀ 100 ਮੀਟਰ ਟੀ47 ਫਾਈਨਲ ਦੌੜ ’ਚ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਦਿਲੀਪ ਮਹਾਦੂ ਗਵਿਤ ਖੁਸ਼ੀ ਦੇ ਰੌਂਅ ’ਚ। -ਫੋਟੋ: ਪੀਟੀਆਈ
Advertisement

ਭਾਰਤੀ ਪੈਰਾ-ਐਥਲੀਟਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਪ੍ਰੇਰਨਾਦਾਇਕ ਅਤੇ ਸ਼ਾਨਦਾਰ ਸਫ਼ਰ ਜਾਰੀ ਰੱਖਦਿਆਂ ਪੁਰਸ਼ਾਂ ਦੀ 100 ਮੀਟਰ ਟੀ47 ਫਾਈਨਲ ਦੌੜ ਵਿੱਚ ਸਪ੍ਰਿੰਟਰ ਦਿਲੀਪ ਮਹਾਦੂ ਗਵਿਤ ਅਤੇ ਮੁਹੰਮਦ ਬਾਸਿਲ ਨੇ ਸੋਨੇ ਅਤੇ ਚਾਂਦੀ ਦੇ ਤਗ਼ਮਿਆਂ ਨਾਲ ਹੌਸਲੇ ਦੀ ਹੋਰ ਨਵੀਂ ਦਾਸਤਾਨ ਲਿਖੀ ਹੈ।

ਗਵਿਤ ਨੇ ਬੁੱਧਵਾਰ ਨੂੰ ਸਖ਼ਤ ਮੁਕਾਬਲੇ ਵਿੱਚ ਖੇਡ ਰਿਕਾਰਡ ਅਤੇ ਆਪਣੇ ਸੀਜ਼ਨ ਦਾ ਸਭ ਤੋਂ ਵਧੀਆ 10.71 ਸਕਿੰਟ ਦਾ ਸਮਾਂ ਕੱਢ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਬਾਸਿਲ ਨੇ 10.83 ਸਕਿੰਟ ਦਾ ਆਪਣਾ ਸਰਬੋਤਮ ਸਮਾਂ ਦਿੰਦਿਆਂ ਦੂਜਾ ਸਥਾਨ ਹਾਸਲ ਕੀਤਾ।

Advertisement

ਇੰਗਲੈਂਡ ਦੇ ਕੇਵਿਨ ਸੰਤੋਸ਼ ਨੇ 10.85 ਸਕਿੰਟ ਦਾ ਸਮਾਂ ਲੈਂਦਿਆਂ ਕਾਂਸੀ ਦਾ ਤਗ਼ਮਾ ਜਿੱਤ ਕੇ ਪੋਡੀਅਮ ’ਤੇ ਆਪਣੀ ਜਗ੍ਹਾ ਪੱਕੀ ਕੀਤੀ। ਪੁਰਸ਼ਾਂ ਦੀ 100 ਮੀਟਰ ਟੀ47 ਦੌੜ ਇੱਕ ਪੈਰਾ-ਐਥਲੈਟਿਕਸ ਸਪ੍ਰਿੰਟ ਮੁਕਾਬਲਾ ਹੈ ਜਿਸ ਵਿੱਚ ਬਾਹਾਂ ਦੀ ਕਮਜ਼ੋਰੀ ਜਾਂ ਘਾਟ ਵਾਲੇ ਐਥਲੀਟ ਸ਼ਾਮਲ ਹੁੰਦੇ ਹਨ, ਜਿਸ ਨਾਲ ਸਰੀਰ ਦੇ ਇੱਕ ਪਾਸੇ ਦੀ ਤਾਕਤ, ਹਰਕਤ ਜਾਂ ਤਾਲਮੇਲ ਪ੍ਰਭਾਵਿਤ ਹੁੰਦਾ ਹੈ। ਗਵਿਤ ਦਾ ਸੋਨ ਤਗ਼ਮਾ ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਤੀਜਾ ਸੋਨ ਤਗ਼ਮਾ ਸੀ, ਜੋ ਕਿ ਮੀਰਾਬਾਈ ਚਾਨੂ ਦੀ ਮਹਿਲਾ 48 ਕਿਲੋ ਵੇਟਲਿਫਟਿੰਗ ਮੁਕਾਬਲੇ ਵਿੱਚ ਜਿੱਤ ਅਤੇ ਸ਼ਰਮੀਲਾ ਧਨਖੜ ਦੀ ਮਹਿਲਾ ਸ਼ਾਟਪੁਟ ਐੱਫ57 ਪੈਰਾ-ਐਥਲੈਟਿਕਸ ਸ਼੍ਰੇਣੀ ਵਿੱਚ ਜਿੱਤ ਤੋਂ ਬਾਅਦ ਆਇਆ ਹੈ।

Advertisement

ਪੈਰਾ-ਐਥਲੀਟਾਂ ਨੇ ਮੁਸ਼ਕਲਾਂ ਖ਼ਿਲਾਫ਼ ਜੰਗ ਲੜੀ

40 ਸਾਲਾ ਸ਼ਰਮੀਲਾ ਜਿਸ ਨੂੰ ਦੋ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ, ਨੇ ਇੱਕ ਅੱਤਿਆਚਾਰੀ ਵਿਆਹ ਦੇ ਦੁੱਖਾਂ ਨੂੰ ਸਹਾਰਦਿਆਂ ਇੱਥੇ ਤੱਕ ਦਾ ਸਫ਼ਰ ਤੈਅ ਕੀਤਾ ਹੈ। ਗਵਿਤ ਦੇ ਸੋਨ ਤਗ਼ਮੇ ਦੇ ਪਿੱਛੇ ਮੁਸ਼ਕਲਾਂ, ਸੀਮਤ ਸਹੂਲਤਾਂ ਅਤੇ ਉਸ ਦੇ ਕੋਚ ਵੱਲੋਂ ਮਿਲੇ ਇੱਕ ਮੌਕੇ ਨਾਲ ਭਰਿਆ ਸਫ਼ਰ ਸ਼ਾਮਲ ਹੈ। ਮਹਾਰਾਸ਼ਟਰ ਵਿੱਚ ਨਾਸਿਕ ਨੇੜੇ ਤੋਰਾਨ ਡੋਂਗਰੀ ਦੇ ਨਾਮੀ ਛੋਟੇ ਜਿਹੇ ਪਿੰਡ ਵਿੱਚ ਜਨਮੇ ਗਵਿਤ ਦੀ ਉਮਰ ਉਦੋਂ ਛੋਟੀ ਜਿਹੀ ਸੀ ਜਦੋਂ ਦਰੱਖ਼ਤ ਤੋਂ ਡਿੱਗਣ ਕਾਰਨ ਲੱਗੀ ਸੱਟ ਸਮੇਂ ਸਿਰ ਡਾਕਟਰੀ ਦੇਖਭਾਲ ਨਾ ਮਿਲਣ ਕਾਰਨ ਗੈਂਗਰੀਨ (ਜ਼ਖ਼ਮ ਦਾ ਗਲਣਾ) ਵਿੱਚ ਬਦਲ ਗਈ। ਉਸ ਦੀ ਬਾਂਹ ਨੂੰ ਕੂਹਣੀ ਤੋਂ ਹੇਠਾਂ ਕੱਟਣਾ ਪੈਣਾ ਉਸ ਅਤੇ ਉਸ ਦੇ ਕਿਸਾਨ ਪਰਿਵਾਰ ਲਈ ਵੱਡਾ ਝਟਕਾ ਸੀ। ਹਾਲਾਂਕਿ, ਉਸ ਨੇ ਇਸ ਨੂੰ ਆਪਣੀ ਜ਼ਿੰਦਗੀ ਦੀ ਪਛਾਣ ਨਹੀਂ ਬਣਨ ਦਿੱਤਾ ਅਤੇ ਆਪਣਾ ਧਿਆਨ ਦੌੜਨ ਵੱਲ ਕੇਂਦਰਿਤ ਕੀਤਾ। ਕੋਚ ਵੈਜਨਾਥ ਕਾਲੇ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਲਿਆ। ਦੂਜੇ ਪਾਸੇ, 21 ਸਾਲਾ ਬਾਸਿਲ ਜਨਮ ਤੋਂ ਹੀ ਅੰਗਾਂ ਦੀ ਘਾਟ ਨਾਲ ਪੈਦਾ ਹੋਇਆ। ਕੇਰਲਾ ਦੇ ਇਸ ਨੌਜਵਾਨ ਨੂੰ ਉਸ ਦੇ ਮਾਪਿਆਂ ਅਤੇ ਦੋ ਭਰਾਵਾਂ ਦਾ ਪੂਰਾ ਸਮਰਥਨ ਪ੍ਰਾਪਤ ਹੈ।

Advertisement
×