ਭਾਰਤੀ ਮੂਲ ਦੇ Aaron Rai ਨੇ PGA Championship ਜਿੱਤੀ
ਭਾਰਤੀ ਮੂਲ ਦੇ ਬਰਤਾਨਵੀ ਗੋਲਫਰ ਆਰੋਨ ਰਾਏ ਨੇ ਪੀ ਜੀ ਏ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪਿਛਲੀ ਇਕ ਸਦੀ ਤੋਂ ਵੀ ਵੱਧ ਸਮੇਂ ’ਚ ਇੰਗਲੈਂਡ ’ਚ ਜਨਮਿਆਂ ਪਹਿਲਾ ਅਜਿਹਾ ਖਿਡਾਰੀ ਹੈ ਜਿਸ ਨੇ ਇਹ ਮੁਕਾਬਲਾ ਜਿੱਤਿਆ ਹੈ।...
Advertisement
ਭਾਰਤੀ ਮੂਲ ਦੇ ਬਰਤਾਨਵੀ ਗੋਲਫਰ ਆਰੋਨ ਰਾਏ ਨੇ ਪੀ ਜੀ ਏ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪਿਛਲੀ ਇਕ ਸਦੀ ਤੋਂ ਵੀ ਵੱਧ ਸਮੇਂ ’ਚ ਇੰਗਲੈਂਡ ’ਚ ਜਨਮਿਆਂ ਪਹਿਲਾ ਅਜਿਹਾ ਖਿਡਾਰੀ ਹੈ ਜਿਸ ਨੇ ਇਹ ਮੁਕਾਬਲਾ ਜਿੱਤਿਆ ਹੈ। ਰਾਏ ਪਹਿਲਾਂ ਫਾਰਮੂਲਾ ਵਨ ਡਰਾਈਵਰ ਬਣਨਾ ਚਾਹੁੰਦਾ ਸੀ ਪਰ ਬਾਅਦ ’ਚ ਉਹ ਗੋਲਫਰ ਬਣਿਆ। ਇਹ 31 ਸਾਲਾ ਖਿਡਾਰੀ ਇੱਕ ਸਮੇਂ ਤਿੰਨ ਸ਼ਾਟ ਪਿੱਛੇ ਚੱਲ ਰਿਹਾ ਸੀ ਪਰ ਬਾਅਦ ’ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਕੁੱਲ ਨੌਂ ਅੰਡਰ ਦਾ ਸਕੋਰ ਬਣਾ ਕੇ ਖਿਤਾਬ ਜਿੱਤਿਆ। ਰਾਏ ਤੋਂ ਪਹਿਲਾਂ ਪੀ ਜੀ ਏ ਚੈਂਪੀਅਨ ਬਣਨ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਵਿਜੈ ਸਿੰਘ ਸੀ। ਫਿਜੀ ਦੇ ਇਸ ਖਿਡਾਰੀ ਨੇ ਦੋ ਵਾਰ ਪੀ ਜੀ ਏ ਚੈਂਪੀਅਨਸ਼ਿਪ ਜਿੱਤੀ ਸੀ।
Advertisement
Advertisement
×

