DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Human Smuggling Conspiracy ਦੇ ਦੋਸ਼ ਹੇਠ ਭਾਰਤੀ ਨੂੰ ਪੰਜ ਸਾਲ ਕੈਦ

ਦੱਖਣ-ਪੂਰਬੀ ਇੰਗਲੈਂਡ ਦੀ ਅਦਾਲਤ ਨੇ ਭਾਰਤੀ ਵਿਅਕਤੀ ਨੂੰ ਟਰੱਕਾਂ ਦੇ ਪਿੱਛੇ ਲੁਕਾ ਕੇ ਬਰਤਾਨੀਆ ਤੋਂ ਫਰਾਂਸ ਵਿੱਚ ਪਰਵਾਸੀਆਂ ਦੀ ਤਸਕਰੀ ਕਰਨ ਦਾ ਜੁਰਮ ਕਬੂਲਣ ਤੋਂ ਬਾਅਦ ਪੰਜ ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਹੈ। 25 ਸਾਲਾ ਜਸਕੀਰਤ ਸਿੰਘ ’ਤੇ...

  • fb
  • twitter
  • whatsapp
  • whatsapp
Advertisement

ਦੱਖਣ-ਪੂਰਬੀ ਇੰਗਲੈਂਡ ਦੀ ਅਦਾਲਤ ਨੇ ਭਾਰਤੀ ਵਿਅਕਤੀ ਨੂੰ ਟਰੱਕਾਂ ਦੇ ਪਿੱਛੇ ਲੁਕਾ ਕੇ ਬਰਤਾਨੀਆ ਤੋਂ ਫਰਾਂਸ ਵਿੱਚ ਪਰਵਾਸੀਆਂ ਦੀ ਤਸਕਰੀ ਕਰਨ ਦਾ ਜੁਰਮ ਕਬੂਲਣ ਤੋਂ ਬਾਅਦ ਪੰਜ ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਹੈ। 25 ਸਾਲਾ ਜਸਕੀਰਤ ਸਿੰਘ ’ਤੇ ਦਸੰਬਰ 2024 ਤੋਂ ਮਾਰਚ 2026 ਦਰਮਿਆਨ ਗ਼ੈਰ-ਬ੍ਰਿਟਿਸ਼ ਨਾਗਰਿਕਾਂ ਦੀ ਗ਼ੈਰ-ਕਾਨੂੰਨੀ ਆਵਾਜਾਈ ਵਿੱਚ ਮਦਦ ਕਰਨ ਦੀ ਭੂਮਿਕਾ ਲਈ ਯੂ ਕੇ ਦੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ ਪੀ ਐੱਸ) ਵੱਲੋਂ ਮੁਕੱਦਮਾ ਚਲਾਇਆ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਨੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ ਰਚਣ ਦਾ ਜੁਰਮ ਕਬੂਲ ਕਰ ਲਿਆ ਸੀ। ਲੰਘੇ ਵੀਰਵਾਰ ਕੈਂਟਰਬਰੀ ਸ਼ਾਹੀ ਅਦਾਲਤ ਨੇ ਜਸਕੀਰਤ ਨੂੰ ਸਜ਼ਾ ਸੁਣਾਈ ਸੀ। ਜਸਕੀਰਤ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਨੇ ਇਨ੍ਹਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਤਕਰੀਬਨ 1,85,000 ਪੌਂਡ ਕਮਾਏ ਹਨ।

Advertisement
Advertisement
×