Indian Junior ਪੁਰਸ਼ Gymnastic ਟੀਮ ਨੂੰ Bronze Medal
ਭਾਰਤ ਦੀ ਜੂਨੀਅਰ ਪੁਰਸ਼ ਕਲਾਤਮਕ ਜਿਮਨਾਸਟਿਕ ਟੀਮ ਨੇ ਅੱਜ ਚੀਨ ਦੇ ਜ਼ੁਨਯੀ ਵਿੱਚ ਕਰਵਾਈ ਜਾ ਰਹੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਹਰਸ਼ਿਤ ਦਾਮੋਦਰਨ, ਨਿਸ਼ਾਦ ਨਰਵਣੇ, ਐੱਸ ਕੇ ਨਬੀਗ ਅਲੀ, ਅਕਸ਼ਤ ਬਜਾਜ ਅਤੇ ਮੁਹੰਮਦ...
Advertisement
ਭਾਰਤ ਦੀ ਜੂਨੀਅਰ ਪੁਰਸ਼ ਕਲਾਤਮਕ ਜਿਮਨਾਸਟਿਕ ਟੀਮ ਨੇ ਅੱਜ ਚੀਨ ਦੇ ਜ਼ੁਨਯੀ ਵਿੱਚ ਕਰਵਾਈ ਜਾ ਰਹੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਹਰਸ਼ਿਤ ਦਾਮੋਦਰਨ, ਨਿਸ਼ਾਦ ਨਰਵਣੇ, ਐੱਸ ਕੇ ਨਬੀਗ ਅਲੀ, ਅਕਸ਼ਤ ਬਜਾਜ ਅਤੇ ਮੁਹੰਮਦ ਜ਼ੈਦ ਅੰਸਾਰੀ ਦੀ ਭਾਰਤੀ ਟੀਮ ਨੇ ਮਹਾਂਦੀਪ ਦੀਆਂ ਕੁਝ ਸਭ ਤੋਂ ਮਜ਼ਬੂਤ ਟੀਮਾਂ ਅੱਗੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਨੇ 224.493 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਅਤੇ ਪਹਿਲੀ ਵਾਰ ਆਪਣੇ ਨਾਂ ਤਗ਼ਮਾ ਦਰਜ ਕਰਵਾਇਆ। ਇਸ ਮੁਕਾਬਲੇ ਵਿੱਚ ਚੀਨ ਨੇ 241.458 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਜਪਾਨ ਨੇ 239.461 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
Advertisement
Advertisement
×
