DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤੀ Hockey Umpire ਨੂੰ ਏਸ਼ਿਆਈ ਖੇਡਾਂ ’ਚੋਂ Sent back

ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਗਰੋਂ ਕਾਰਵਾਈ ਕੀਤੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤ ਲਈ ਵੱਡੀ ਨਮੋਸ਼ੀਪੂਰਨ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਹਾਕੀ ਅੰਪਾਇਰ ਅਤੇ ਤਕਨੀਕੀ ਅਧਿਕਾਰੀ ਗੁਰਿੰਦਰ ਸਿੰਘ ਸੰਘਾ ਨੂੰ ਕਥਿਤ ਤੌਰ ’ਤੇ ਜਿਨਸੀ ਦੁਰਵਿਹਾਰ ਦੀਆਂ ਸ਼ਿਕਾਇਤਾਂ ਮਿਲਣ ਕਾਰਨ ਜਾਪਾਨ ’ਚ ਹੋ ਰਹੀਆਂ ਏਸ਼ਿਆਈ ਖੇਡਾਂ ’ਚੋਂ ਵਾਪਸ ਭੇਜ ਦਿੱਤਾ ਗਿਆ ਹੈ। ਹਾਕੀ ਇੰਡੀਆ ਦੇ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਸੰਘਾ ਨੇ ਨਾਗੋਆ ਵਿੱਚ ਆਪਣੇ ਠਹਿਰਾਅ ਦੌਰਾਨ ਮਲੇਸ਼ੀਆ ਦੀ ਮਹਿਲਾ ਹਾਕੀ ਅਧਿਕਾਰੀ ਅਤੇ ਹੋਟਲ ਦੇ ਮੁਲਾਜ਼ਮ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਸੀ। ਨਾਗੋਆ ਤੋਂ ਪੀ ਟੀ ਆਈ ਨਾਲ ਗੱਲਬਾਤ ਦੌਰਾਨ ਹਾਕੀ ਇੰਡੀਆ ਦੇ ਅਧਿਕਾਰੀ ਨੇ ਕਿਹਾ, ‘‘ਹਾਂ, ਮਲੇਸ਼ੀਆ ਦੀ ਮਹਿਲਾ ਅਧਿਕਾਰੀ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਸੰਘਾ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ, ਸਾਨੂੰ ਇਹੀ ਪਤਾ ਹੈ। ਉਹ ਦੋ ਦਿਨ ਪਹਿਲਾਂ ਵਾਪਸ ਚਲੇ ਗਏ ਹਨ।’’ ਇਹ ਪੁੱਛਣ ’ਤੇ ਕਿ ਕੀ ਖੇਡਾਂ ਤੋਂ ਬਾਅਦ ਹਾਕੀ ਇੰਡੀਆ ਸੰਘਾ ਵਿਰੁੱਧ ਕੋਈ ਕਾਰਵਾਈ ਕਰੇਗਾ, ਅਧਿਕਾਰੀ ਨੇ ਕਿਹਾ ਕਿ ਉਹ ਏਸ਼ਿਆਈ ਹਾਕੀ ਫੈਡਰੇਸ਼ਨ ਤੋਂ ਵਿਸਥਾਰ ’ਚ ਰਿਪੋਰਟ ਮਿਲਣ ਤੋਂ ਬਾਅਦ ਜੋ ਵੀ ਲੋੜੀਂਦਾ ਹੋਵੇਗਾ, ਕਰਨਗੇ। ਅਧਿਕਾਰੀ ਨੇ ਕਿਹਾ, ‘‘ਯਕੀਨਨ ਜੇ ਏਸ਼ਿਆਈ ਹਾਕੀ ਫੈਡਰੇਸ਼ਨ ਵੱਲੋਂ ਕੋਈ ਨਾਂਹਪੱਖੀ ਰਿਪੋਰਟ ਆਉਂਦੀ ਹੈ ਤਾਂ ਅਸੀਂ ਉਸ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੇ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’’

Advertisement
Advertisement
×