ਜਪਾਨ ਮਾਸਟਰਜ਼ ਦੇ ਮਹਿਲਾ ਸਿੰਗਲਜ਼ ’ਚ ਭਾਰਤੀ ਚੁਣੌਤੀ ਖ਼ਤਮ
ਭਾਰਤ ਦੀ ਨੌਜਵਾਨ ਸ਼ਟਲਰ ਨਾਇਸ਼ਾ ਕੌਰ ਭਟੋਏ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ। ਇਸ ਹਾਰ ਨਾਲ ਸੁਪਰ 500 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ...
Advertisement
ਭਾਰਤ ਦੀ ਨੌਜਵਾਨ ਸ਼ਟਲਰ ਨਾਇਸ਼ਾ ਕੌਰ ਭਟੋਏ ਅੱਜ ਇੱਥੇ ਕੁਮਾਮੋਟੋ ਮਾਸਟਰਜ਼ ਜਪਾਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ। ਇਸ ਹਾਰ ਨਾਲ ਸੁਪਰ 500 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ। 17 ਸਾਲਾ ਨਾਇਸ਼ਾ ਨੂੰ ਮਹਿਲਾ ਸਿੰਗਲਜ਼ ਦੇ ਕੁਆਲੀਫਿਕੇਸ਼ਨ ਗੇੜ ਵਿੱਚ ਨਿਊਜ਼ੀਲੈਂਡ ਦੀ ਸ਼ਾਨਾ ਲੀ ਹੱਥੋਂ ਸਿੱਧੇ ਸੈੱਟਾਂ ਵਿੱਚ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਮੁਕਾਬਲਾ 32 ਮਿੰਟ ਤੱਕ ਚੱਲਿਆ। ਹੁਣ ਸਾਰੀਆਂ ਨਜ਼ਰਾਂ ਪੁਰਸ਼ ਸਿੰਗਲਜ਼ ’ਤੇ ਹਨ, ਜਿੱਥੇ ਐੱਚ ਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਬੁੱਧਵਾਰ ਨੂੰ ਇਸ 4,75,000 ਡਾਲਰ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
Advertisement
Advertisement
Advertisement
×

