DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੋਨੇਸ਼ੀਆ ਮਾਸਟਰਜ਼ ’ਚ ਭਾਰਤੀ ਚੁਣੌਤੀ ਖ਼ਤਮ

ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਅਤੇ ਲਕਸ਼ੈ ਸੇਨ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਨਾਲ ਇੰਡੋਨੇਸ਼ੀਆ ਮਾਸਟਰਜ਼ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਇਹ ਦੋਵੇਂ ਖਿਡਾਰੀ ਅੱਜ ਆਪੋ-ਆਪਣੇ ਮੁਕਾਬਲਿਆਂ ਵਿੱਚ ਸਿੱਧੇ ਗੇਮਾਂ ਵਿੱਚ ਹਾਰ ਗਏ। 5 ਲੱਖ ਅਮਰੀਕੀ ਡਾਲਰ...

  • fb
  • twitter
  • whatsapp
  • whatsapp
featured-img featured-img
ਪੀ ਵੀ ਸਿੰਧੂ ਦੀ ਫਾਈਲ ਫੋਟੋ
Advertisement

ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਅਤੇ ਲਕਸ਼ੈ ਸੇਨ ਦੇ ਕੁਆਰਟਰ ਫਾਈਨਲ ਵਿੱਚ ਹਾਰਨ ਨਾਲ ਇੰਡੋਨੇਸ਼ੀਆ ਮਾਸਟਰਜ਼ ਵਿੱਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਇਹ ਦੋਵੇਂ ਖਿਡਾਰੀ ਅੱਜ ਆਪੋ-ਆਪਣੇ ਮੁਕਾਬਲਿਆਂ ਵਿੱਚ ਸਿੱਧੇ ਗੇਮਾਂ ਵਿੱਚ ਹਾਰ ਗਏ। 5 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਵਿੱਚ ਹੁਣ ਕੋਈ ਭਾਰਤੀ ਖਿਡਾਰੀ ਨਹੀਂ ਬਚਿਆ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੂੰ ਚੋਟੀ ਦਾ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਚੀਨ ਦੀ ਚੇਨ ਯੂ ਫੇਈ ਨੇ ਹਰਾਇਆ। 42 ਮਿੰਟ ਚੱਲੇ ਇਸ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਿੰਧੂ 13-21, 17-21 ਨਾਲ ਹਾਰ ਕੇ ਸੁਪਰ 500 ਈਵੈਂਟ ਤੋਂ ਬਾਹਰ ਹੋ ਗਈ। ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ ਨੂੰ ਥਾਈਲੈਂਡ ਦੇ ਉੱਭਰਦੇ ਖਿਡਾਰੀ ਪੈਨਿਚਾਫੋਨ ਟੀਰਾਤਸਾਕੁਲ ਨੇ ਸਖ਼ਤ ਮੁਕਾਬਲੇ ਵਿੱਚ ਮਾਤ ਦਿੱਤੀ।

Advertisement
Advertisement
×