Indian Boys ਨੇ pakistan ਤੇ Oman ਨੂੰ ਹਰਾਇਆ
ਯੂਥ ਹਾਕੀ5ਐੱਸ ਏਸ਼ੀਅਨ ਚੈਂਪੀਅਨਸ਼ਿਪ ਦੇ ਐਲੀਟ ਪੂਲ ’ਚ ਪੂਰਤੀ ਤੇ ਕਰਨ ਨੇ ਹੈਟ੍ਰਿਕ ਪੂਰੀ ਕੀਤੀ
ਭਾਰਤੀ ਸਬ-ਜੂਨੀਅਰ ਮੁੰਡਿਆਂ ਦੀ ਟੀਮ ਨੇ ਆਪਣੀ ਜਿੱਤ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਐੱਫ ਆਈ ਐੱਚ ਯੂਥ ਹਾਕੀ5ਐੱਸ ਏਸ਼ੀਅਨ ਚੈਂਪੀਅਨਸ਼ਿਪ ਦੇ ਐਲੀਟ ਪੂਲ ਵਿੱਚ ਓਮਾਨ ਅਤੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ।
ਕੇਤਨ ਕੁਸ਼ਵਾਹਾ ਦੀ ਕਪਤਾਨੀ ਹੇਠ ਭਾਰਤ ਨੇ ਪਹਿਲਾਂ ਓਮਾਨ ਵਿਰੁੱਧ 14-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ, ਜਿਸ ਵਿੱਚ ਕਪਤਾਨ ਨੇ ਖ਼ੁਦ ਚਾਰ ਗੋਲ (6’, 11’, 15’, 20’) ਕੀਤੇ। ਆਸ਼ੀਸ਼ ਤਾਨੀ ਪੂਰਤੀ (1’, 16’, 19’) ਨੇ ਹੈਟ੍ਰਿਕ ਲਗਾਈ, ਜਦੋਂ ਕਿ ਰਾਹੁਲ ਯਾਦਵ (2’, 12’) ਅਤੇ ਸ਼ਾਹਰੁਖ਼ ਅਲੀ (3’, 13’) ਨੇ ਦੋ-ਦੋ ਗੋਲ ਕੀਤੇ। ਪ੍ਰਹਿਲਾਦ ਰਾਜਭਰ (9’), ਕਰਨ ਗੌਤਮ (15’) ਅਤੇ ਰੋਮਿਤ ਪਾਲ (18’) ਨੇ ਵੀ ਗੋਲ ਦਾਗੇ।
ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਭਾਰਤ ਨੇ 7-4 ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਕਰਨ ਗੌਤਮ (5’, 9’, 19’) ਨੇ ਹੈਟ੍ਰਿਕ ਪੂਰੀ ਕੀਤੀ। ਭਾਰਤ ਲਈ ਰਾਹੁਲ ਯਾਦਵ (3’), ਪ੍ਰਹਿਲਾਦ ਰਾਜਭਰ (10’), ਕਪਤਾਨ ਕੁਸ਼ਵਾਹਾ (11’) ਅਤੇ ਰੋਮਿਤ ਪਾਲ (11’) ਹੋਰ ਗੋਲ ਕਰਨ ਵਾਲੇ ਖਿਡਾਰੀ ਰਹੇ। ਪਾਕਿਸਤਾਨ ਲਈ ਅਸਲਮ ਮੁਹੰਮਦ ਫ਼ਰਹਾਨ (6’), ਅਦੀਲ (8’) ਅਤੇ ਉਸਮਾਨ ਮੁਹੰਮਦ (10’, 16’) ਨੇ ਗੋਲ ਕੀਤੇ।
ਇਸ ਦੌਰਾਨ, ਭਾਰਤੀ ਸਬ-ਜੂਨੀਅਰ ਕੁੜੀਆਂ ਦੀ ਟੀਮ ਨੂੰ ਚੀਨ ਨੇ 2-2 ਦੀ ਬਰਾਬਰੀ ’ਤੇ ਰੋਕਿਆ, ਪਰ ਇਸ ਤੋਂ ਬਾਅਦ ਟੀਮ ਨੇ ਇੱਕ ਹੋਰ ਐਲੀਟ ਪੂਲ ਮੈਚ ਵਿੱਚ ਉਜ਼ਬੇਕਿਸਤਾਨ ਨੂੰ 16-0 ਨਾਲ ਕਰਾਰੀ ਮਾਤ ਦਿੱਤੀ। ਚੇਨ ਗੀ (4’) ਵੱਲੋਂ ਚੀਨ ਨੂੰ ਸ਼ੁਰੂਆਤੀ ਲੀਡ ਦਿਵਾਉਣ ਤੋਂ ਬਾਅਦ ਜ਼ਿਆਦਾਤਰ ਮੈਚ ਵਿੱਚ ਪਛੜ ਰਹੀ ਭਾਰਤੀ ਟੀਮ ਨੇ ਨੌਸ਼ੀਨ ਨਾਜ਼ (16’, 17’) ਦੇ ਦੋ ਗੋਲਾਂ ਦੀ ਬਦੌਲਤ ਸ਼ਾਨਦਾਰ ਵਾਪਸੀ ਕੀਤੀ ਅਤੇ ਲੀਡ ਹਾਸਲ ਕੀਤੀ। ਹਾਲਾਂਕਿ, ਜਿਆਕਸਿਨ ਗੁਓ (19’) ਨੇ ਆਖ਼ਰੀ ਸਮੇਂ ਵਿੱਚ ਗੋਲ ਕਰ ਕੇ ਮੈਚ ਬਰਾਬਰ ਕਰ ਦਿੱਤਾ ਅਤੇ ਚੀਨ ਲਈ ਅੰਕ ਸਾਂਝਾ ਕੀਤਾ।
ਮਗਰੋਂ ਭਾਰਤ ਨੇ ਉਜ਼ਬੇਕਿਸਤਾਨ ’ਤੇ ਦਬਦਬਾ ਬਣਾਉਂਦੇ ਹੋਏ ਦਿਨ ਦਾ ਅੰਤ ਵੱਡੀ ਜਿੱਤ ਨਾਲ ਕੀਤਾ, ਜਿਸ ਵਿੱਚ ਨੌਸ਼ੀਨ ਨਾਜ਼ (6’, 9’, 15’, 16’) ਨੇ ਇੱਕ ਵਾਰ ਫਿਰ ਚਾਰ ਗੋਲ ਕੀਤੇ। ਸੰਦੀਪਾ ਕੁਮਾਰੀ (2’, 6’, 20’) ਅਤੇ ਕਪਤਾਨ ਸਵੀਟੀ ਕੁਜੂਰ (10’, 13’, 20’) ਨੇ ਹੈਟ੍ਰਿਕ ਲਾਈ; ਦੀਆ (3’, 17’) ਅਤੇ ਪੁਸ਼ਪਾ ਮਾਂਝੀ (11’, 13’) ਨੇ ਦੋ-ਦੋ ਗੋਲ ਜੋੜੇ। ਕਿਰਨ ਏਕਾ (8’) ਅਤੇ ਨੀਲਮ ਟੋਪਨੋ (18’) ਵੀ ਸਕੋਰਸ਼ੀਟ ’ਤੇ ਆਪਣਾ ਨਾਮ ਦਰਜ ਕਰਵਾਉਣ ’ਚ ਸਫਲ ਰਹੀਆਂ।

