ਭਾਰਤੀ Boxers ਨੇ ਅੱਠ Gold ਸਣੇ 12 Medals ਜਿੱਤੇ
ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ਵਿੱਚ 56ਵੇਂ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਸੋਨ ਤਗ਼ਮਿਆਂ ਸਮੇਤ ਕੁੱਲ 12 ਤਗ਼ਮੇ ਜਿੱਤੇ ਹਨ। ਪੰਜ ਮੈਂਬਰੀ ਮਹਿਲਾ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਚਾਰ ਸੋਨੇ ਅਤੇ ਇੱਕ ਚਾਂਦੀ ਦਾ...
Advertisement
ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ਵਿੱਚ 56ਵੇਂ ਗ੍ਰਾਂ ਪ੍ਰੀ ਉਸਤੀ ਨਾਦ ਲਾਬੇਮ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਸੋਨ ਤਗ਼ਮਿਆਂ ਸਮੇਤ ਕੁੱਲ 12 ਤਗ਼ਮੇ ਜਿੱਤੇ ਹਨ। ਪੰਜ ਮੈਂਬਰੀ ਮਹਿਲਾ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਚਾਰ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ। ਓਲੰਪਿਕ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ), ਏਸ਼ੀਆਈ ਚੈਂਪੀਅਨ ਪ੍ਰੀਤੀ ਪਵਾਰ (54 ਕਿਲੋਗ੍ਰਾਮ), ਸਾਕਸ਼ੀ ਚੌਧਰੀ (51 ਕਿਲੋਗ੍ਰਾਮ) ਅਤੇ ਪ੍ਰਿਆ (60 ਕਿਲੋਗ੍ਰਾਮ) ਨੇ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ, ਜਦਕਿ ਪਰਵੀਨ ਹੁੱਡਾ (65 ਕਿਲੋਗ੍ਰਾਮ) ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਪੁਰਸ਼ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਂਦਿਆਂ ਚਾਰ ਸੋਨ ਤਗ਼ਮੇ ਜਿੱਤੇ।
Advertisement
Advertisement
×
