DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ਿਆਈ ਚੈਂਪੀਅਨਸ਼ਿਪ ’ਚ ਮਜ਼ਬੂਤ ਸ਼ੁਰੂਆਤ ਚਾਹੁਣਗੇ ਭਾਰਤੀ ਮੁੱਕੇਬਾਜ਼

ਵੱਡੇ ਟੂਰਨਾਮੈਂਟਾਂ ਲਈ ਸਿੱਧਾ ਕੋਟਾ ਮਿਲੇਗਾ

  • fb
  • twitter
  • whatsapp
  • whatsapp
Advertisement

ਭਾਰਤੀ ਮੁੱਕੇਬਾਜ਼ ਸੋਮਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ਿਆਈ ਚੈਂਪੀਅਨਸ਼ਿਪ ’ਚ ਚੰਗਾ ਪ੍ਰਦਰਸ਼ਨ ਕਰ ਕੇ ਅਗਾਮੀ ਰੁਝੇਵੇਂ ਭਰੇ ਸੈਸ਼ਨ ’ਚ ਹਰ ਮੌਕੇ ਦਾ ਪੂਰਾ ਲਾਹਾ ਲੈ ਕੇ ਸਾਲ ਦੇ ਅਖ਼ੀਰ ’ਚ ਹੋਣ ਵਾਲੇ ਵੱਡੇ ਟੂਰਨਾਮੈਂਟਾਂ ਲਈ ਸਿੱਧਾ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਟੂਰਨਾਮੈਂਟ ਰਾਹੀਂ ਨਵੇਂ ਰੁਝੇਵੇਂ ਭਰੇ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਜਿਸ ਵਿੱਚ ਜੁਲਾਈ-ਅਗਸਤ ’ਚ ਗਲਾਸਗੋ ਵਿੱਚ ਰਾਸ਼ਟਰ ਮੰਡਲ ਖੇਡਾਂ, ਸਤੰਬਰ-ਅਕਤੂਬਰ ’ਚ ਜਪਾਨ ਵਿੱਚ ਏਸ਼ਿਆਈ ਖੇਡਾਂ ਅਤੇ ਉਜ਼ਬੇਕਿਸਤਾਨ ’ਚ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਫਾਈਨਲਜ਼ ਹੋਣੇ ਹਨ। ਇਸ ਚੈਂਪੀਅਨਸ਼ਿਪ ਰਾਹੀਂ ਮੁੱਕੇਬਾਜ਼ਾਂ ਨੂੰ ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਲਈ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਭਾਰਤੀ ਟੀਮ ਪਿਛਲੇ 15 ਦਿਨ ਤੋਂ ਮੰਗੋਲੀਆ ਵਿੱਚ ਹੈ ਅਤੇ ਮੰਗੋਲੀਆ, ਚੀਨ, ਜੌਰਡਨ, ਥਾਈਲੈਂਡ ਦੇ ਮੁੱਕੇਬਾਜ਼ਾਂ ਨਾਲ ਅਭਿਆਸ ਕਰ ਰਹੀ ਹੈ।

ਮਹਿਲਾ ਵਰਗ ’ਚ ਭਾਰਤੀ ਚੁਣੌਤੀ ਦੀ ਅਗਵਾਈ ਓਲੰਪਿਕ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋ), ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ (51 ਕਿਲੋ), ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ (48 ਕਿਲੋ) ਅਤੇ ਜੈਸਮੀਨ ਲੰਬੋਰੀਆ (57 ਕਿਲੋ) ਕਰਨਗੀਆਂ। ਭਾਰਤੀ ਪੁਰਸ਼ ਟੀਮ ਪਿਛਲੀ ਵਿਸ਼ਵ ਚੈਂਪੀਅਨਸ਼ਿਪ ’ਚ ਮਿਲੀ ਨਾਕਾਮੀ ਦਾ ਦੁੱਖ ਦੂਰ ਕਰਨਾ ਚਾਹੇਗੀ।

Advertisement

Advertisement
Advertisement
×