DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਮੁੱਕੇਬਾਜ਼ਾਂ ਦਾ ਸ਼ਾਨਦਾਰ ਆਗਾਜ਼

ਹਿਤੇਸ਼ ਗੁਲੀਆ (70 ਕਿਲੋ) ਅਤੇ ਪ੍ਰੀਤੀ (54 ਕਿਲੋ) ਦੀਆਂ ਸ਼ਾਨਦਾਰ ਜਿੱਤਾਂ ਸਦਕਾ ਭਾਰਤ ਨੇ ਬਾਕਸੈਮ ਇਲੀਟ ਇੰਟਰਨੈਸ਼ਨਲ 2026 ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ​​ਸ਼ੁਰੂਆਤ ਕੀਤੀ। ਇਸ ਟੂਰਨਾਮੈਂਟ ਵਿੱਚ 21 ਦੇਸ਼ਾਂ ਦੇ 214 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਹਿਤੇਸ਼...

  • fb
  • twitter
  • whatsapp
  • whatsapp
Advertisement

ਹਿਤੇਸ਼ ਗੁਲੀਆ (70 ਕਿਲੋ) ਅਤੇ ਪ੍ਰੀਤੀ (54 ਕਿਲੋ) ਦੀਆਂ ਸ਼ਾਨਦਾਰ ਜਿੱਤਾਂ ਸਦਕਾ ਭਾਰਤ ਨੇ ਬਾਕਸੈਮ ਇਲੀਟ ਇੰਟਰਨੈਸ਼ਨਲ 2026 ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ​​ਸ਼ੁਰੂਆਤ ਕੀਤੀ। ਇਸ ਟੂਰਨਾਮੈਂਟ ਵਿੱਚ 21 ਦੇਸ਼ਾਂ ਦੇ 214 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਹਿਤੇਸ਼ ਨੇ 70 ਕਿਲੋਗ੍ਰਾਮ ਭਾਰ ਵਰਗ ਵਿੱਚ ਇਲੀਟ ਪੁਰਸ਼ ਵਰਗ ਵਿੱਚ ਦਬਦਬਾ ਕਾਇਮ ਰੱਖਦਿਆਂ ਨੈਦਰਲੈਂਡ ਦੇ ਫਿੱਨ ਬੋਸ ਨੂੰ 5-0 ਨਾਲ ਹਰਾਇਆ। ਇਸ ਤੋਂ ਪਹਿਲਾਂ ਪ੍ਰੀਤੀ ਨੇ ਮਹਿਲਾਵਾਂ ਦੇ ਇਲੀਟ 54 ਕਿਲੋਗ੍ਰਾਮ ਵਰਗ ਵਿੱਚ ਕਜ਼ਾਖਿਸਤਾਨ ਦੀ ਅਲਿਆਸਕਰ ਸਿੰਬੈਤ ’ਤੇ 5-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਪ੍ਰਾਚੀ (57 ਕਿਲੋਗ੍ਰਾਮ), ਪ੍ਰਿਆ (60 ਕਿਲੋਗ੍ਰਾਮ) ਤੇ ਕਾਜਲ (65 ਕਿਲੋਗ੍ਰਾਮ) ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਅਗਲੇ ਗੇੜ ਵਿੱਚ ਥਾਂ ਬਣਾਈ। ਆਕਾਸ਼ (75 ਕਿਲੋਗ੍ਰਾਮ) ਅਤੇ ਅੰਕੁਸ਼ (80 ਕਿਲੋਗ੍ਰਾਮ) ਨੇ ਵੀ 4-1 ਨਾਲ ਜਿੱਤ ਦਰਜ ਕੀਤੀ।

Advertisement
Advertisement
×