ਭਾਰਤੀ ਤੀਰਅੰਦਾਜ਼ਾਂ ਨੇ ਦੋ ਸੋਨ ਤਗ਼ਮੇ ਜਿੱਤੇ
ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਕ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ। ਜੋਤੀ ਸੁਰੇਖਾ ਵੇਨੱਮ, ਦੀਪਸ਼ਿਖਾ ਅਤੇ ਪ੍ਰਿਤਿਕਾ ਪ੍ਰਦੀਪ ਨੇ ਮਹਿਲਾ ਟੀਮ ਵਰਗ ਦੇ ਫਾਈਨਲ ਵਿੱਚ ਕੋਰੀਆ ਨੂੰ 236-234 ਦੇ ਸਕੋਰ...
Advertisement
ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਕ ਚਾਂਦੀ ਅਤੇ ਦੋ ਸੋਨ ਤਗਮੇ ਜਿੱਤੇ। ਜੋਤੀ ਸੁਰੇਖਾ ਵੇਨੱਮ, ਦੀਪਸ਼ਿਖਾ ਅਤੇ ਪ੍ਰਿਤਿਕਾ ਪ੍ਰਦੀਪ ਨੇ ਮਹਿਲਾ ਟੀਮ ਵਰਗ ਦੇ ਫਾਈਨਲ ਵਿੱਚ ਕੋਰੀਆ ਨੂੰ 236-234 ਦੇ ਸਕੋਰ ਨਾਲ ਹਰਾਇਆ। ਤਿੰਨੇ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੋਰੀਆ ਦੀ ਪਾਰਕ ਯੇਰਿਨ, ਓ ਯੂਹਯੂਨ ਅਤੇ ਜੁੰਗੀਯੂਨ ਪਾਰਕ ਨੂੰ ਹਰਾਇਆ ਹੈ। ਕੰਪਾਊਂਡ ਟੀਮ ਵਿੱਚ ਅਭਿਸ਼ੇਕ ਵਰਮਾ ਤੇ ਦੀਪਸ਼ਿਖਾ ਨੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 153-151 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਕੰਪਾਊਂਡ ਪੁਰਸ਼ ਟੀਮ ਦੇ ਫਾਈਨਲ ਵਿੱਚ ਭਾਰਤ ਨੂੰ ਕਜ਼ਾਖ਼ਸਤਾਨ ਨੇ 230-229 ਦੇ ਫਰਕ ਨਾਲ ਹਰਾਇਆ। ਭਾਰਤੀ ਟੀਮ ਵਿੱਚ ਅਭਿਸ਼ੇਕ ਵਰਮਾ, ਸਾਹਿਲ ਰਾਜੇਸ਼ ਯਾਦਵ ਤੇ ਪ੍ਰਥਮੇਸ਼ ਫੂਗੇ ਸ਼ਾਮਲ ਸਨ, ਜਦਕਿ ਕਜ਼ਾਖ਼ਸਤਾਨ ਟੀਮ ਵਿੱਚ ਦਿਲਮੁਖਾਮੇਤ ਮੁਸਾ, ਬੁਨਿਯੋਦ ਮਿਰਜ਼ਾਮੇਤੋਵ ਤੇ ਆਂਦਰੇਈ ਯੂਤਯੁਨ ਸ਼ਾਮਲ ਸਨ।
Advertisement
Advertisement
×

